ਬ੍ਰਾਹਮਣ ਸਮਾਜ ਵੇਲਫੇਅਰ ਫਰੰਟ ਪੰਜਾਬ ਅਤੇ ਬ੍ਰਾਹਮਣ ਏਕਤਾ ਸ਼ਕਤੀ ਸੰਗਠਨ (ਹਰਿਆਣਾ) ਦੀ ਇੱਕ ਸੰਯੁਕਤ ਮੀਟਿੰਗ ਆਯੋਜਿਤ
ਪਟਿਆਲਾ, 28 ਜੂਨ : ਬ੍ਰਾਹਮਣ ਸਮਾਜ ਵੇਲਫੇਅਰ ਫਰੰਟ ਪੰਜਾਬ ਅਤੇ ਬ੍ਰਾਹਮਣ ਏਕਤਾ ਸ਼ਕਤੀ ਸੰਗਠਨ (ਹਰਿਆਣਾ) ਦੀ ਇੱਕ ਸੰਯੁਕਤ ਮੀਟਿੰਗ ਪਟਿਆਲਾ ਵਿਖੇ ਅੱਜ . ਚੇਅਰਮੈਨ ਅਤੇ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਦੇ ਨਿਵਾਸ ਸਥਾਨ ਵਿਖੇ ਹੋਈ, ਮੀਟਿੰਗ ਵਿੱਚ ਹਰਿਆਣੇ ਦੇ ਬ੍ਰਾਹਮਣ ਸਮਾਜ ਦੀ ਟੀਮ ਅਤੇ ਬ੍ਰਾਹਮਣ ਸਮਾਜ ਵੇਲਫੇਅਰ ਫਰੰਟ, ਪੰਜਾਬ ਦੀ ਟੀਮ ਨਾਲ ਬ੍ਰਾਹਮਣ ਭਲਾਈ ਬੋਰਡ ਹਰਿਆਣਾ ਬਨਾਉਣ ਬਾਰੇ ਵਿਚਾਰ ਵਿਮਰਸ਼ ਕੀਤਾ ਗਿਆ। ਸੁਰਿੰਦਰ ਮੋਹਨ ਸ਼ਰਮਾ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਸੂਬਾ ਸਰਕਾਰ (ਹਰਿਆਣਾ) ਕੋਲ ਬ੍ਰਾਹਮਣ ਭਲਾਈ ਬੋਰਡ, ਹਰਿਆਣਾ ਬਨਾਉਣ ਦੀ ਮੰਗ ਰੱਖੀ ਹੋਈ ਹੈ। ਇਸ ਉਦੇਸ਼ ਦੀ ਪੂਰਤੀ ਲਈ ਅਸੀਂ ਬ੍ਰਾਹਮਣ ਸਮਾਜ ਵੇਲਫੇਅਰ ਫਰੰਟ, ਪੰਜਾਬ ਦੇ ਸਹਿਯੋਗ ਦੀ ਆਸ ਰੱਖਦੇ ਹਾਂ। ਮੀਟਿੰਗ ਵਿੱਚ ਦੋਨਾਂ ਸੰਸਥਾਵਾਂ ਨੇ ਰਲਕੇ ਸੰਯੁਕਤ ਬ੍ਰਾਹਮਣ ਮੋਰਚਾ ਬਨਾਉਣ ਲਈ ਵਿਚਾਰ ਵਿਮਰਸ਼ ਵੀ ਕੀਤਾ। ਮੀਟਿੰਗ ਵਿੱਚ ਹਰਿੰਦਰ ਸ਼ਰਮਾ ਕੌਰਜੀਵਾਲਾ, ਸ਼ਿਵਆਸਰਾ ਸ਼ਰਮਾ, ਜੈ ਭਗਵਾਨ ਸ਼ਰਮਾ, ਸੁਰਿੰਦਰ ਮੋਹਨ (ਜਨਰਲ ਸਕੱਤਰ), ਰੋਸ਼ਨ ਲਾਲ ਸ਼ਰਮਾ, ਅਰਵਿੰਦ ਸ਼ਰਮਾ, ਭੂਸ਼ਨ ਸ਼ਰਮਾ, ਨਵਲ ਗੌਤਮ, ਅਸ਼ਵਨੀ ਭਾਸਕਰ ਸ਼ਾਸਤਰੀ ਪਟਿਆਲਾ ਹਾਜਰ ਸਨ।