ਬੁੜੈਲ ਜੇਲ ਵਿਚ ਬੰਦ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ਤੇ ਕੈਦੀਆ ਨੇ ਕੀਤਾ ਕਾਤਲਾਨਾ ਹਮਲਾ

ਬੁੜੈਲ ਜੇਲ ਵਿਚ ਬੰਦ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ਤੇ ਕੈਦੀਆ ਨੇ ਕੀਤਾ ਕਾਤਲਾਨਾ ਹਮਲਾ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗਡ੍ਹ ਦੇ ਸੈਕਟਰ-5 ਸਥਿਤ ਇਕ ਵਪਾਰੀ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਮਾਮਲੇ ’ਚ ਬੁੜੈਲ ਜੇਲ੍ਹ ’ਚ ਬੰਦ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ’ਤੇ ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਬੈਰਕ ਨੰਬਰ-9 ’ਚ 60 ਕੈਦੀਆਂ ਨੇ ਮਿਲ ਕੇ ਚਮਚਿਆਂ, ਗਲਾਸਾਂ ਤੇ ਥਰਮੋਸ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਗੋਲਡੀ ਬਰਾੜ ਗਿਰੋਹ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਜੇਲ੍ਹ ਸਟਾਫ਼ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ 4 ਕੈਦੀਆਂ ਨੂੰ ਜੀ. ਐੱਮ. ਸੀ. ਐੱਚ.-32 ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਬਨੂੜ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਮੋਂਟੀ ਸ਼ਾਹ, ਰਾਜਾ ਤੇ ਹੈਰੀ ਵਜੋਂ ਹੋਈ। ਸੈਕਟਰ-49 ਥਾਣਾ ਪੁਲਸ ਨੇ ਅੰਮ੍ਰਿਤਪਾਲ ਦੀ ਸ਼ਿਕਾਇਤ ’ਤੇ ਹਮਲਾਵਰ ਕੈਦੀ ਅਮਿਤ, ਮੋਨੂੰ, ਅਮਨ, ਫ਼ੌਜੀ, ਸੁਸ਼ੀਲ ਯਾਦਵ, ਰਾਹੁਲ, ਸੋਨੂੰ ਸਣੇ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ।

Leave a Comment

Your email address will not be published. Required fields are marked *

Scroll to Top