ਬੀਫ ਵੇਚਣ ਤੇ ਪੁਲਸ ਨੇ ਦੁਕਾਨ ਮਾਲਕ ਖਿਲਾਫ਼ ਕਾਰਵਾਈ ਕਰਦਿਆਂ ਦੁਕਾਨ ਕੀਤੀ ਸੀਲ

ਬੀਫ ਵੇਚਣ ਤੇ ਪੁਲਸ ਨੇ ਦੁਕਾਨ ਮਾਲਕ ਖਿਲਾਫ਼ ਕਾਰਵਾਈ ਕਰਦਿਆਂ ਦੁਕਾਨ ਕੀਤੀ ਸੀਲ
ਕਪੂਰਥਲਾ : ਕਪੂਰਥਲਾ ਦੇ ਪਿੰਡ ਮਹੇਦੂ ਦੇ ਲਾਅ ਗੇਟ ਇਲਾਕੇ `ਚ ਬੀਫ ਵੇਚੇ ਜਾਣ ਦੀ ਸੂਚਨਾ ਮਿਲਣ `ਤੇ ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਦੁਕਾਨ ਮਾਲਕ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੁਕਾਨ ਨੂੰ ਸੀਲ ਕਰ ਦਿੱਤਾ। ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇੜੇ ਲਾਅ ਗੇਟ ਇਲਾਕੇ `ਚ ਸੋਸ਼ਲ ਟਰੈਂਡਜ਼ ਨਾਂ ਦੀ ਦੁਕਾਨ `ਤੇ ਡੱਬਾਬੰਦ ਬੀਫ ਵੇਚਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੈਂਬਰਾਂ ਨੂੰ ਇਸ ਸਟੋਰ `ਤੇ ਭੇਜਿਆ ਅਤੇ ਸਟਿੰਗ ਆਪ੍ਰੇਸ਼ਨ ਕੀਤਾ।ਜਦੋਂ ਦੁਕਾਨਦਾਰ ਤੋਂ ਡੱਬਾ ਖਰੀਦਿਆ ਗਿਆ ਤਾਂ ਉਸ ਨੇ ਕੋਈ ਬਿੱਲ ਨਹੀਂ ਭਰਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਟੋਰ ਵਿੱਚੋਂ 25 ਤੋਂ 30 ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ’ਤੇ ਗਾਂ ਦੀ ਫੋਟੋ ਬਣੀ ਹੋਈ ਸੀ ਅਤੇ ਬੀਫ ਲਿਖਿਆ ਹੋਇਆ ਸੀ।ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਭਾਰਤ `ਚ ਬੀਫ ਵੇਚਣ `ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਯੂਨੀਵਰਸਿਟੀ ਨੇੜੇ ਖੁੱਲ੍ਹੇਆਮ ਗਊ ਮਾਸ ਵੇਚਿਆ ਜਾ ਰਿਹਾ ਸੀ, ਜਦੋਂਕਿ ਚਹੇੜੂ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਉਕਤ ਇਲਾਕੇ ਵਿੱਚ ਸਥਿਤ ਦੁਕਾਨਾਂ ਅਤੇ ਪੀ.ਜੀ ਦੀ ਚੈਕਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸਟੋਰ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਸਟੋਰ ਨੂੰ ਸੀਲ ਕਰ ਦਿੱਤਾ ਹੈ, ਦੂਜੇ ਪਾਸੇ ਥਾਣਾ ਸਤਨਾਮਪੁਰਾ ਪੁਲਿਸ ਇਸ ਮਾਮਲੇ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।ਫਗਵਾੜਾ ਦੀ ਐਸਪੀ ਗੁਰਪ੍ਰੀਤ ਕੌਰ ਭੱਟੀ ਨੇ ਪੁਸ਼ਟੀ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਤਹਿ ਤੱਕ ਪੁੱਜ ਜਾਵੇਗੀ। ਜਾਂਚ ਦੌਰਾਨ ਜੇਕਰ ਕੋਈ ਹੋਰ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।

Leave a Comment

Your email address will not be published. Required fields are marked *

Scroll to Top