ਬਿੱਟੂ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ’ਚ ਦੇਵਾਂਗਾ ਜ਼ਮੀਨ : ਵਿਧਾਇਕ ਵੇਦਮਾ ਬੋਜੂ

ਬਿੱਟੂ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ’ਚ ਦੇਵਾਂਗਾ ਜ਼ਮੀਨ : ਵਿਧਾਇਕ ਵੇਦਮਾ ਬੋਜੂ
ਹੈਦਰਾਬਾਦ : ਤਿਲੰਗਾਨਾ ਦੇ ਕਾਂਗਰਸੀ ਵਿਧਾਇਕ ਵੇਦਮਾ ਬੋਜੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ‘ਸਿਰ ਵੱਢ ਕੇ ਲਿਆਉਣ’ ਵਾਲੇ ਨੂੰ ਇਨਾਮ ਵਿਚ ਆਪਣੀ ਪੁਸ਼ਤੈਨੀ ਸੰਪਤੀ (ਜ਼ਮੀਨ) ਦੇਣ ਦਾ ਐਲਾਨ ਕੀਤਾ ਹੈ। ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ਅਮਰੀਕਾ ’ਚ ਦਿੱਤੇ ਬਿਆਨ ਦੇ ਹਵਾਲੇ ਨਾਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਇਕ ਅਤਿਵਾਦੀ’ ਦੱਸਿਆ ਸੀ। ਖਾਨਾਪੁਰ (ਰਾਖਵਾਂ) ਤੋਂ ਵਿਧਾਇਕ ਬੋਜੂ ਨੇ ਰਾਹੁਲ ਗਾਂਧੀ ਬਾਰੇ ਬਿੱਟੂ ਦੀ ਇਸ ਟਿੱਪਣੀ ਖਿਲਾਫ਼ ਕੀਤੇ ਰੋਸ ਮੁਜ਼ਾਹਰੇ ਦੌਰਾਨ ਕਿਹਾ ਕਿ ਜੋ ਕੋਈ ਬਿੱਟੂ ਦਾ ਸਿਰ ਵੱਢ ਕੇ ਲਿਆਏਗਾ ਉਹ ਉਸ ਨੂੰ ਆਪਣੀ ਜ਼ਮੀਨ ਦੇਣ ਲਈ ਤਿਆਰ ਹੈ। ਕਾਂਗਰਸੀ ਵਿਧਾਇਕ ਨੇ ਟੀਵੀ ਚੈਨਲਾਂ ਨੂੰ ਕਿਹਾ, ‘ਰਵਨੀਤ ਸਿੰਘ ਬਿੱਟੂ ਨੂੰ ਆਪਣੀਆਂ ਟਿੱਪਣੀਆਂ ਵਾਪਸ ਲੈਣੀਆਂ ਚਾਹੀਦੀਆਂ ਹਨ, ਜੇ ਉਸ ਨੇ ਅਜਿਹਾ ਨਾ ਕੀਤਾ ਤੇ ਮੈਂ ਉਸ ਦਾ ਸਿਰ ਵੱਢ ਦੇ ਲਿਆਉਣ ਵਾਲੇ ਨੂੰ ਆਪਣੀ ਪੁਸ਼ਤੈਨੀ 1.38 ਏਕੜ ਜ਼ਮੀਨ ਇਨਾਮ ਵਿਚ ਦੇਵਾਂਗਾ ।

Leave a Comment

Your email address will not be published. Required fields are marked *

Scroll to Top