ਬਿਹਾਰ ਚੋਣਾਂ : ਐਨਡੀਏ ਨੇ ਕੀਤਾ ਖੇਲਾ, ਵੱਡੀ ਜਿੱਤ ਦਰਜ

ਪਟਨਾ, 15 ਨਵੰਬਰ 2025 : ਬਿਹਾਰ ਵਿੱਚ ਚੋਣਾਂ ਦੌਰਾਨ ਐਨਡੀਏ ਨੇ ਵੱਡਾ ਖੇਲਾ ਕਰਦਿਆਂ ਵੱਡੀ ਜਿੱਤ ਦਰਜਕੀਤੀ ਹੈ। ਐੱਨ ਡੀ ਏ ਨੇ ਵੋਟਰਾਂ ਦੀ ਭਰਪੂਰ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ’ਚ 243 ਵਿੱਚੋਂ 202 ਸੀਟਾਂ ਜਿੱਤ ਕੇ ਆਪਣੇ ਵੱਡੇ ਬਹੁਮਤ ਦੀ ਪੁਸ਼ਟੀ ਕੀਤੀ ਹੈ।
ਜਦੋ ਕਿ ਵਿਰੋਧੀ ਗਠਜੋੜ ਨੂੰ ਸਿਰਫ਼ 35 ਸੀਟਾਂ ਹੀ ਮਿਲੀਆਂ।

ਦਸ ਦਈਏ ਕਿ ਐੱਨ ਡੀ ਏ ਦੇ ਉਮੀਦਵਾਰਾਂ ਵਿੱਚ ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਰਾਜ ਮੰਤਰੀ ਪ੍ਰੇਮ ਕੁਮਾਰ, ਮਹੇਸ਼ਵਰ ਹਜ਼ਾਰੀ, ਸੰਜੈ ਸਰੋਗੀ ਅਤੇ ਭਾਜਪਾ ਉਮੀਦਵਾਰ ਮੈਥਿਲੀ ਠਾਕੁਰ ਵੀ ਜਿੱਤ ਚੁੱਕੇ ਹਨ।
ਬਿਹਾਰ ਵਿਚ ਸਰਕਾਰ ਬਣਾਉਣ ਲਈ ਬਿਹਾਰ ਵਿੱਚ 122 ਸੀਟਾਂ ਦੀ ਲੋੜ ਹੈ।

ਇਸ ਤਰ੍ਹਾਂ ਰਹੇ ਨਤੀਜੇ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਭਾਜਪਾ ਨੇ 101 ਸੀਟਾਂ ’ਤੇ ਉਮੀਦਵਾਰ ਖੜੇ ਕਰਕੇ 89 ਸੀਟਾਂ ਜਿੱਤੀਆਂ
ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ।

ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਜਨਤਾ ਦਲ (ਯੂ) ਨੇ 85 ਸੀਟਾਂ ਹਾਸਲ ਕੀਤੀਆਂ।

ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 19 ਸੀਟਾਂ ’ਤੇ ਜਿੱਤੀ।

ਹਿੰਦੁਸਤਾਨ ਅਵਾਮ ਮੋਰਚਾ (ਸੈਕੁਲਰ) ਨੂੰ 5 ਅਤੇ ਰਾਸ਼ਟਰੀ ਲੋਕ ਮੋਰਚਾ ਨੂੰ 4 ਸੀਟਾਂ ਮਿਲੀਆਂ।

ਵਿਰੋਧੀ ਧਿਰ ਦੇ ਅਹਿਮ ਆਗੂਆਂ ਵਿੱਚ ਤੇਜਸਵੀ ਯਾਦਵ (ਆਰ ਜੇ ਡੀ),
ਮਰਹੂਮ ਮੁਹੰਮਦ ਸ਼ਹਾਬੂਦੀਨ ਦਾ ਪੁੱਤਰ ਓਸਾਮਾ ਸ਼ਹਾਬ,
ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਸੰਦੀਪ ਸੌਰਵ ਸ਼ਾਮਲ ਹਨ।
ਇੰਡੀਆ ਗਠਜੋੜ ਨੂੰ ਸਿਰਫ਼ 35 ਸੀਟਾਂ ’ਤੇ ਜਿੱਤ ਮਿਲੀ।

ਆਰ ਜੇ ਡੀ ਨੇ 25 ਸੀਟਾਂ ਅਤੇ ਕਾਂਗਰਸ ਨੇ 6 ਸੀਟਾਂ ਹਾਸਲ ਕੀਤੀਆਂ।

ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ 2 ਸੀਟਾਂ ਅਤੇ ਏ ਆਈ ਐੱਮ ਆਈ ਐੱਮ ਨੇ 5 ਸੀਟਾਂ ਜਿੱਤੀਆਂ।

ਜਨ ਸੁਰਾਜ ਪਾਰਟੀ (ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਹੇਠ) ਨੇ ਕੋਈ ਸੀਟ ਨਹੀਂ ਜਿੱਤੀ। ਐਨਡੀਏ ਦੀ ਵਡੀ ਜਿੱਤ ਕਾਰਨ ਉਥੇ ਦੇਲੋਕਾਂ ਅੰਦਰ ਭਾਰੀ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

Scroll to Top