ਪਟਿਆਲਾ, 8 ਜੁਲਾਈ : ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ,ਮਜਦੂਰ,ਮੁਲਾਜ਼ਮਾਂ ਅਤੇ ਸਯੁਕੰਤ ਕਿਸਾਨ ਮੋਰਚੇ ਦੀਆਂ ਧਿਰਾਂ ਵੱਲੋ ਦਿੱਤੇ ਸੱਦੇ ਤੇ ਬਿਜਲੀ ਨਿਗਮ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਐਲਾਨ ਉਤੇ ਹਜਾਰਾ ਬਿਜਲੀ ਕਾਮੇ ਅੱਜ ਅੱਧੀ ਰਾਤ ਤੋ ਇਕ ਰੋਜਾਂ ਹੜਤਾਲ ਤੇ ਚਲੇ ਜਾਣਗੇ।ਹੜਤਾਲ ਦਾ ਅਸਰ ਬਿਜਲੀ ਨਿਗਮਾਂ ਤੇ ਸਬ ਸਟੇਸ਼ਨਾਂ,ਥਰਮਲ ਪ੍ਰੋਜਕਟਾਂ ਤੇ ਪਵੇਗਾ।ਰਾਤ ਦੀਆਂ ਸਿਫਟਾ ਵਾਲੇ ਕਾਮੇ ਹੜਤਾਲ ਤੇ ਚਲੇ ਜਾਣਗੇ।
ਹੜਤਾਲ ਤੇ ਜਾਣ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਇਪੰਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਨੇ ਦੱਸਿਆਂ ਕਿ ਕੇਂਦਰ ਸਰਕਾਰ ਨੇ ਬਿਜਲੀ ਨਿਗਮਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਵਿਆਪਕ ਨੀਤੀ ਤਹਿ ਕੀਤੀ ਹੈ।ਇਸ ਨੀਤੀ ਤਹਿਤ ਸਮੱਚੇ ਦੇਸ਼ ਦੇ ਥਰਮਲ ਪਲਾਟਾ,ਹਾਈਡਲ ਪ੍ਰਜੋਕਟਾ,ਵੰਡ ਸਿਸਟਮ ਦੇ ਸਮੱਚਾਂ ਢਾਚਾ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਲਈ ਬਿਜਲੀ ਬਿਲ 2025 ਨੂੰ ਪਾਸ ਕਰਨ ਲਈ ਤੱਤਪਰ ਹੋ ਚੁੱਕੀ ਹੈ। ਚਾਹਲ ਨੇ ਦੱਸਿਆਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਘਾਟ ਦਾ ਬਹਾਨਾ ਬਣਾ ਕੇ ਪੰਜਾਬ ਬਿਜਲੀ ਨਿਗਮ ਦੀਆਂ 10 ਡਵੀਜ਼ਨਾਂ ਦਾ ਸਮੱਚਾ ਕੰਮ ਨਿੱਜੀ ਹੱਥਾ ਵਿੱਚ ਦੇਣ ਜਾ ਰਹੀ ਹੈ।
ਉਨਾਂ ਦੱਸਿਆਂ ਕਿ ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤੋਰ ਤੇ ਲਾਲੜੂ ਅਤੇ ਖਰੜ ਡਵੀਜ਼ਨ ਵਿੱਚ ਇਹ ਤਰਜਬਾਂ ਕਰਨ ਦਾ ਟੈਡਰ ਜਾਰੀ ਕਰ ਦਿੱਤਾ ਹੈ।ਜਿਸ ਦੇ ਬਿਜਲੀ ਕਾਮੇ ਲੰਮੇ ਸਮੇ ਤੋ ਵਿਰੋਧ ਕਰਦੇ ਆ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਨਿਗਮ ਵਿੱਚ 70 ਹਜਾਰ ਅਸਾਮੀਆਂ ਖਾਲੀ ਪਈਆਂ ਹਨ।ਸਰਕਾਰ ਇਨ੍ਹਾਂ ਅਸਾਮੀਆਂ ਭਰਨ ਦੀ ਬਜਾਏ ਸਰਕਾਰੀ ਕੰਮ ਨੂੰ ਦਿੱਲੀ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੀ ਹੈ।ਉਨਾਂ ਕਿਹਾ ਕਿ ਸਰਕਾਰ ਵਿੱਚ ਦਿੱਲੀ ਲਾਬੀ ਪੰਜਾਬ ਦੀ ਹਰ ਨਿੱਕੀ ਤੇ ਵੱਡੀ ਸਰਕਾਰੀ ਅਸਾਮੀ ਤੇ ਕਬਜਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਨਿਗਮ ਦੇ ਕੰਮ ਦੀ ਗੁਣਵੰਤਾ ਵਿੱਚ ਨਿਘਾਰ ਆਵੇਗਾ।ਇਹ ਕੰਪਨੀਆਂ ਘਟੀਆਂ ਮਟਰੀਅਲ ਵਰਤ ਕੇ 2 ਸਾਲਾ ਬਾਅਦ ਰਫੂਚੱਕਰ ਹੋ ਜਾਣਗੀਆਂ ਜਿਸ ਦਾ ਖਮਿਆਜਾ ਇਥੇ ਦੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ।ਉਨਾ ਕਿਹਾ ਕਿ ਘਟੀਆਂ ਮਟਰੀਅਲ ਵਰਤਨ ਨਾਲ ਮੁਲਾਜਮਾਂ ਦੀ ਜਾਨ ਦਾ ਖਤਰਾਂ ਬਣਿਆ ਰਹੇਗਾ।ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪੜਦਾਂ ਫਾਸ ਕਰਨ।