ਬਿਗ ਬੀ ਤੇ ਮਹਾਨਾਇਕ ਦੇ ਨਾਮ ਨਾਲ ਜਾਣੇ ਜਾਂਦੇ ਅਮਿਤਾਭ ਬੱਚਨ ਕਰਨਗੇ ਜਟਾਯੂ ਦਾ ਕਿਰਦਾਰ

ਬਿਗ ਬੀ ਤੇ ਮਹਾਨਾਇਕ ਦੇ ਨਾਮ ਨਾਲ ਜਾਣੇ ਜਾਂਦੇ ਅਮਿਤਾਭ ਬੱਚਨ ਕਰਨਗੇ ਜਟਾਯੂ ਦਾ ਕਿਰਦਾਰ
ਮੁੰਬਈ : ਭਾਰਤ ਦੇ ਸਭ ਤੋਂ ਵੱਡੇ ਫਿ਼ਲਮੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਮੁੰਬਈ ਨਗਰ ਦੇ ਵਸਨੀਕ ਤੇ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨੇ ਫਿਲਮ ਰਾਮਾਇਣ ਲਈ ਆਪਣੀ ਆਵਾਜ਼ ਦੇਣ ਦੀ ਪੁਸ਼ਟੀ ਕੀਤੀ ਹੈ। ਇਹ ਫਿਲਮ 100 ਕਰੋੜ ਦੇ ਬਜਟ ਨਾਲ ਦੋ ਹਿੱਸਿਆਂ ਵਿੱਚ ਬਣਾਈ ਜਾ ਰਹੀ ਹੈ। ਨਿਤੀਸ਼ ਤਿਵਾਰੀ ਦੁਆਰਾ ਨਿਰਦੇਸ਼ਤ, ਮਹਾਂਕਾਵਿ ਫਿਲਮ ਵਿੱਚ ਭਗਵਾਨ ਰਾਮ ਨਜ਼ਰ ਆਉਣਗੇ, ਜਦੋਂ ਕਿ ਫਿਲਮ ਮਧੂ ਮੰਟੇਨਾ ਅਤੇ ਨਮਿਤ ਮਲਹੋਤਰਾ ਦੁਆਰਾ ਨਿਰਮਿਤ ਹੈ। ਦਰਸ਼ਕ ਅਮਿਤਾਭ ਬੱਚਨ ਨੂੰ ਪਰਦੇ ‘ਤੇ ਨਹੀਂ ਦੇਖ ਸਕਣਗੇ ਪਰ ਫਿਲਮ ‘ਚ ਜਟਾਯੂ ਦੇ ਕਿਰਦਾਰ ‘ਚ ਉਨ੍ਹਾਂ ਦੀ ਦਮਦਾਰ ਆਵਾਜ਼ ਸੁਣਨ ਨੂੰ ਮਿਲੇਗੀ। ਜਟਾਯੂ ਉਹੀ ਬ੍ਰਹਮ ਪੰਛੀ ਹੈ ਜਿਸ ਨੇ ਮਾਤਾ ਸੀਤਾ ਨੂੰ ਰਾਵਣ ਦੇ ਚੁੰਗਲ ਤੋਂ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

Leave a Comment

Your email address will not be published. Required fields are marked *

Scroll to Top