ਬਹਾਦਰਗੜ੍ਹ ਤੋਂ ਭੱਠਲਾਂ ਤੱਕ ਕੱਢਿਆ ਮਹਾਨ ਨਗਰ ਕੀਰਤਨ

ਪਟਿਆਲਾ – ਗੁਰਦੁਆਰਾ ਪਾਤਸ਼ਾਹੀ 9ਵੀਂ ਬਹਾਦਰਗੜ੍ਹ ਸਾਹਿਬ ਤੋਂ ਗੁਰਦੁਆਰਾ ਸੱਚਖੰਡ ਭੱਠਲਾਂ ਤੱਕ ਅੱਜ ਮਹਾਨ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਰੰਭਤਾ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਡਾ ਜਗਜੀਤ ਸਿੰਘ ਦਰਦੀ, ਸਰਦਾਰਨੀ ਜਸਵਿੰਦਰ ਕੌਰ ਦਰਦੀ, ਸ ਹਰਪ੍ਰੀਤ ਸਿੰਘ ਦਰਦੀ, ਜਥੇਦਾਰ ਰਾਜ ਸਿੰਘ ਖਾਲਸਾ, ਭਾਈ ਜੋਗਿੰਦਰ ਸਿੰਘ, ਪ੍ਰਭਜੀਤ ਸਿੰਘ ਚੌਧਰੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜਰੀ ਭਰੀ ਅਤੇ ਸੰਗਤਾਂ  ਦੇ ਦਰਸ਼ਨ ਕੀਤੇ। ਨਗਰ ਕੀਰਤਨ ਮੌਕੇ ਬਹਾਦਰਗੜ੍ਹ ਬਾਜ਼ਾਰ ਚ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਥਾਂ ਥਾਂ ਤੇ ਲੰਗਰ ਲਗਾਏ ਗਏ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਨੇ ਗਤਕੇ ਦੇ ਜੌਹਰ ਵਿਖਾਏ ਅਤੇ ਘੋੜ ਸਵਾਰੀ ਕੀਤੀ ਗਈ।

ਓਧਰ 3 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ, ਅੱਜ ਪਹਿਲੇ ਦਿਨ  ਨਗਰ ਕੀਰਤਨ ਬਹਾਦਰਗੜ੍ਹ ਤੋਂ ਪਿੰਡ ਭੱਠਲਾਂ, ਰਾਏਪੁਰ ਤੱਕ ਆਯੋਜਿਤ ਕੀਤਾ ਗਿਆ। ਇਸ ਦੌਰਾਨ ਨਿਹੰਗ ਸਿੰਘਾਂ ਵਲੋਂ ਘੋੜ ਸਵਾਰੀ, ਗੱਤਕਾ ਅਤੇ ਹੋਰ ਜੌਹਰ ਵਿਖਾਏ ਗਏ। ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਟਿਆਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ ਪਿਛਲੇ ਸਾਲਾਂ ਤੋਂ ਟਿਕਾਣਾ ਭਾਈ ਰਾਮ ਕ੍ਰਿਸ਼ਨ ਜੀ ਸ਼ੇਰਾ ਵਾਲਾ ਗੇਟ ਵਿਖੇ ਸ਼ੁਰੂ ਕੀਤੀ ਹੋਈ ਹੈ। ਹੁਣ ਤੱਕ 250 ਦੇ ਕਰੀਬ ਗਰੀਬ ਲੋੜਵੰਦ ਅਤੇ ਸੂਰਮੇ ਬੱਚੇ ਕੀਰਤਨ ਦੀ ਦਾਤ ਪ੍ਰਾਪਤ ਕਰ ਚੁੱਕੇ ਹਨ।

Scroll to Top