ਦਿੱਲੀ, 11 ਫਰਵਰੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਆ ਰਹੇ ਸਕਾਰਾਤਮਕ ਬਦਲਾਵਾਂ ਨੂੰ ਲੈ ਕੇ ਆਖਿਆ ਹੈ ਕਿ ਬਸਤਰ ਹੁਣ ਹਿੰਸਾ ਨਹੀ ਹੈ ਅਤੇ ਸਭਿਆਚਾਰ ਤੇ ਆਤਮ ਵਿਸ਼ਵਾਸ਼ ਦੀ ਪਹਿਚਾਣ ਬਣ ਰਿਹਾ ਹੈ । ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਬਸਤਰ ਖੇਤਰ ਸ਼ਾਂਤੀ, ਤਰੱਕੀ ਅਤੇ ਸੱਭਿਆਚਾਰਕ ਮਾਣ ਦੇ ਜਜ਼ਬੇ ਨਾਲ ਅੱਗੇ ਵਧੇਗਾ ਅਤੇ ਦੇਸ਼ ਲਈ ਇੱਕ ਸਕਾਰਾਤਮਕ ਉਦਾਹਰਨ ਬਣੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਹ ਇਲਾਕਾ ਹੁਣ ਮਾਓਵਾਦੀ ਹਿੰਸਾ ਦੀ ਛਾਪ ਤੋਂ ਬਾਹਰ ਨਿਕਲ ਕੇ ਵਿਕਾਸ ਅਤੇ ਆਤਮ-ਵਿਸ਼ਵਾਸ ਦੀ ਨਵੀਂ ਪਹਿਚਾਣ ਵੱਲ ਵਧ ਰਿਹਾ ਹੈ। ਉਨ੍ਹਾਂ 7 ਤੋਂ 9 ਫਰਵਰੀ ਤੱਕ ਮਨਾਏ ਗਏ ਵਿਸ਼ੇਸ਼ ਸੱਭਿਆਚਾਰਕ ਸਮਾਗਮ ‘ਬਸਤਰ ਪਾਂਡਮ’ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੇ ਕੀਤੇ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤਰ ਪਾਂਡਮ ਦੌਰਾਨ ਖੇਤਰ ਦੀ ਅਮੀਰ ਸਭਿਆਚਾਰਕ ਧਰੋਹਰ, ਪਰੰਪਰਾਵਾਂ ਅਤੇ ਕਬਾਇਲੀ ਵਿਰਾਸਤ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਉਜਾਗਰ ਕੀਤਾ ਗਿਆ।