ਫਿ਼ਲਮ ਦੇ ਤਿੰਨ ਸੀਨ ਕੱਟਣ ਅਤੇ 10 ਦ੍ਰਿ੍ਰਸ਼ਾਂ ਨੂੰ ਹਟਾਉਣ ਤੇ ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਹੋਵੇਗੀ ਰਿਲੀਜ

ਫਿ਼ਲਮ ਦੇ ਤਿੰਨ ਸੀਨ ਕੱਟਣ ਅਤੇ 10 ਦ੍ਰਿ੍ਰਸ਼ਾਂ ਨੂੰ ਹਟਾਉਣ ਤੇ ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਹੋਵੇਗੀ ਰਿਲੀਜ
ਮੁੰਬਈ : ਕੰਗਨਾ ਰਣੌਤ ਦੀ ਫ਼ਿਲਮ ਰੀਲੀਜ਼ ਹੋਣ ਤੋਂ ਪਹਿਲਾਂ ਹੀ ਰੋਕ ਦਿੱਤੀ ਗਈ ਸੀ, ਪਰ ਹੁਣ ‘ਐਮਰਜੈਂਸੀ’ ’ਤੇ ਰੋਕ ਹਟਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ 3 ਸੀਨ ਕੱਟੇ ਗਏ ਹਨ ਅਤੇ 10 ਦ੍ਰਿਸ਼ਾਂ ਨੂੰ ਹਟਾਇਆ ਗਿਆ ਹੈ, ਜਿਸ ਤੋਂ ਬਾਅਦ ਸੈਂਸਰ ਬੋਰਡ ਵਲੋਂ ਸਰਟੀਫ਼ਿਕੇਟ ਦੇਕੇ ਰੀਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦਰਅਸਲ ਸਿੱਖ ਜਥੇਬੰਦੀਆਂ ਨੇ ਫ਼ਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਪਰ ਹੁਣ ਵਿਵਾਦਤ ਸੀਨ ਹਟਾਉਣ ਤੋਂ ਬਾਅਦ ਰੀਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੰਗਨਾ ਦੀ ਵਿਵਾਦਤ ਫ਼ਿਲਮ ‘ਐਮਰਜੈਂਸੀ’ ਵਿੱਚ ਦਿਖਾਏ ਗਏ ਵਿਵਾਦਤ ਬਿਆਨਾਂ ’ਤੇ ਸੈਂਸਰ ਬੋਰਡ ਨੇ ਤੱਥ ਪੇਸ਼ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਾ ਕਹਿਣਾ ਹੈ ਕਿ ਇਸ ਫ਼ਿਲਮ ’ਚ ਅਮਰੀਕਾ ਦੀ ਸਾਬਕਾ ਰਾਸ਼ਟਰਪਤੀ ਰਿਚਰਡ ਮਿਲਹੌਸ ਨਿਕਸਨ ਦੀ ਭਾਰਤੀ ਔਰਤਾਂ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀ ਅਤੇ ਬ੍ਰਿਟੇਨ ਦਾ ਸਾਬਕਾ ਪ੍ਰਧਾਨ ਮੰਤਰੀ ਵਿਸਟਨ ਚਰਚਿਲ ਦੇ ਭਾਰਤੀਆਂ ਨੂੰ ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਨ ਵਾਲੇ ਬਿਆਨਾਂ ਦੇ ਸਬੂਤ ਪੇਸ਼ ਕਰਨੇ ਹੋਣਗੇ।

Leave a Comment

Your email address will not be published. Required fields are marked *

Scroll to Top