ਚੰਡੀਗੜ, 21 ਅਕਤੂਬਰ 2025 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਘੱਟੋ-ਘੱਟ ਪੰਜ ਮਹਿਲਾ ਵਕੀਲਾਂ ਸਮੇਤ 75 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਹੈ।
ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਡੀਆਂ ਨਾਮਜ਼ਦਗੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਦਸ ਦਈਏ ਕਿ ਤਾਜ਼ਾ ਨਾਮਜ਼ਦਗੀਆਂ ਨਾਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਸੀਨੀਅਰ ਵਕੀਲਾਂ ਦੀ ਕੁੱਲ ਗਿਣਤੀ 300 ਤੋਂ ਪਾਰ ਹੋ ਗਈ ਹੈ। ਹਾਈ ਕੋਰਟ ਨੇ ਇਸ ਫੈਸਲੇ ਨਾਲ ਵਕੀਲਾਂ ਦੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਪਦਵੀ ਸਨਮਾਨ ਦਿੱਤਾ ਹੈ।
ਜਿਕਰਯੋਗ ਹੈ ਕਿ ਹਾਈ ਕੋਰਟ ਆਫ਼ ਪੰਜਾਬ ਐਂਡ ਹਰਿਆਣਾ (ਸੀਨੀਅਰ ਐਡਵੋਕੇਟਸ ਦੀ ਨਾਮਜ਼ਦਗੀ) ਨਿਯਮਾਂ ਦੇ ਤਹਿਤ ਇਸ ਲਈ 210 ਵਕੀਲਾਂ ਨੇ ਅਰਜ਼ੀ ਦਿੱਤੀ ਸੀ। ਸ਼ੁਰੂ ਵਿੱਚ ਆਪਸੀ ਗੱਲਬਾਤ ਤੋਂ ਬਾਅਦ 64 ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਮਨਜ਼ੂਰੀ ਦਿੱਤੀ ਗਈ ਸੀ, ਪਰ ਫੁੱਲ ਕੋਰਟ ਦੀ ਮੀਟਿੰਗ ਦੌਰਾਨ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ 12 ਹੋਰ ਨਾਮ ਸ਼ਾਮਲ ਕੀਤੇ ਗਏ।