ਪੰਜਾਬ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, 6 ਕਿਲੋ ਤੋਂ ਵੱਧ ਹੈਰੋਇਨ ਜਬਤ

ਅੰਮ੍ਰਿਤਸਰ, 8 ਦਸੰਬਰ : ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਬਾਰਡਰ ਸਿਕਿਓਰਿਟੀ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਜਿਥੇ 6 ਕਿਲੋ ਤੋ ਵਧ ਹੈਰੋਇਨ ਜਬਤ ਕੀਤੀ ਹੈ, ਉਥੇ ਹਥਿਆਰਵੀ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਬੀਐਸਐਫ ਨੇ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਵੱਡੀ ਮਾਦਕ ਤਸਕਰੀ ਦੀ ਕੋਸ਼ਿਸ਼ ਨਾਕਾਮ ਕੀਤੀ ਹੈ।

ਜਾਣਕਾਰੀ ਮੁਤਾਬਿਕ ਸਰਹੱਦ ਇਲਾਕੇ ਵਿੱਚ ਇੱਕ ਡਰੋਨ ਦੀ ਹਿਲਜੁਲ ਦੇਖਣ ਤੋਂ ਬਾਅਦ BSF ਦੇ ਜਵਾਨਾਂ ਨੇ ਦਾਓਕੇ ਪਿੰਡ ਨੇੜੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤ ਵਿੱਚੋਂ 6.638 ਕਿਲੋਗ੍ਰਾਮ ਭਾਰ ਵਾਲੀ ਹੈਰੋਇਨ ਦੇ 12 ਪੈਕੇਟ ਬਰਾਮਦ ਕੀਤੇ ਗਏ।

ਇਸਤੋਂ ਇਲਾਵਾ, ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਕੀਤੀ ਗਈ ਇਕ ਹੋਰ ਕਾਰਵਾਈ ਵਿੱਚ BSF ਨੇ ਗੰਡੂ ਕਿਲਚਾ ਪਿੰਡ ਨੇੜੇ ਖੇਤੀਬਾੜੀ ਜ਼ਮੀਨ ਵਿੱਚੋਂ ਇੱਕ ਪਿਸਤੌਲ ਅਤੇ ਚਾਰ ਗੋਲੀਆਂ ਵੀ ਬਰਾਮਦ ਕੀਤੀਆਂ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।

 

Scroll to Top