ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਮਹਿਕਮਾ ਲੋਕ ਨਿਰਮਾਣ ਵਿਭਾਗ ਭ ਤੇ ਮ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਮਹਿਕਮਾ ਲੋਕ ਨਿਰਮਾਣ ਵਿਭਾਗ ਭ ਤੇ ਮ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ
ਪਟਿਆਲ਼ਾ : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਮਹਿਕਮਾ ਲੋਕ ਨਿਰਮਾਣ ਵਿਭਾਗ ਭ ਤੇ ਮ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ । ਇੰਜੀਨੀਅਰ ਪਰਮਜੀਤ ਸਿੰਘ ਤੋਂ ਇਲਾਵਾ ਮੀਟਿੰਗ ਵਿੱਚ ਸ਼੍ਰੀਮਤੀ ਲਲਿਤ ਸੁਪਰਡੰਟ, ਪਰਮਿੰਦਰ ਸਿੰਘ ਸਹਾਇਕ ਆਦਿ ਅਮਲਾ ਸ਼ਾਮਿਲ ਹੋਇਆ ਜਥੇਬੰਦੀ ਵੱਲੋਂ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ, ਬੰਤ ਸਿੰਘ ਦੌਲਤਪੁਰ, ਬਲਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜਨਰਲ ਸਕੱਤਰ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਜਗਜੀਤ ਸਿੰਘ ਜੱਗੀ ਮੀਤ ਪ੍ਰਧਾਨ, ਮਨਿੰਦਰ ਸਿੰਘ ਨਰੌਲਾ ਖਜਾਨਚੀ, ਪਵਨ ਕੁਮਾਰ ਸੇਵਾਦਾਰ ਮੀਤ ਪ੍ਰਧਾਨ, ਸਤਪਾਲ ਸਿੰਘ ਖਾਨਪੁਰ, ਨਰੇਸ਼ ਲੱਖੋਮਾਜਰਾ ਆਦਿ ਆਗੂ ਸਾਮਿਲ ਹੋਏ । ਕਾਰਜਕਾਰੀ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਜਿੰਨ੍ਹਾਂ ਕਰਮਚਾਰੀਆਂ ਨੂੰ ਮੌਸਮੀਆਂ ਵਰਦੀਆਂ ਮਿਲਣ ਤੋਂ ਰਹਿੰਦੀਆਂ ਹਨ । ਉਨ੍ਹਾ ਨੂੰ ਮੌਸਮੀ ਵਰਦੀਆਂ ਛੇਤੀ ਹੀ ਦਿੱਤੀਆਂ ਜਾਣਗੀਆ। ਜਿੰਨ੍ਹਾ ਕਰਮਚਾਰੀਆਂ ਨੂੰ 19 ਮਈ 1998 ਦਾ ਜੋ ਸਰਕੂਲਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸੀ । ਉਹ ਫੈਸਲੇ ਨੂੰ ਲਾਗੂ ਕਰਵਾਉਣ ਲਈ ਮਾਣਯੋਗ ਹਾਈਕੋਰਟ ਵਿੱਚ ਕੇਸ ਕੀਤਾ ਸੀ ਉਹ ਕੇਸ ਕਰਮਚਾਰੀਆਂ ਦੇ ਹੱਕ ਵਿੱਚ ਹੋ ਗਿਆ ਤੇ ਵਿਭਾਗ ਨੇ ਮਾਣਯੋਗ ਹਾਈਕੋਰਟ ਦਾ ਫੈਸਲਾ ਲਾਗੂ ਕਰ ਦਿੱਤਾ ਸੀ । ਜਿਹੜੇ ਕਰਮਚਾਰੀਆਂ ਨੇ ਕੇਸ ਨਹੀ ਕੀਤਾ ਤੇ ਉਹ ਕਰਮਚਾਰੀ ਬਰਾਬਰ ਕੈਟਾਗਿਰੀਆਂ ਵਿੱਚ ਸੇਵਾ ਨਿਭਾ ਰਹੇ ਹਨ ਉਨ੍ਹਾਂ ਉਤੇ ਫੈਸਲਾ ਲਾਗੂ ਕਰਾਉਣ ਲਈ ਕੇਸ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ । ਜਿਹੜੇ ਕਰਮਚਾਰੀਆਂ ਨੇ ਰਿਟਾਇਰ ਹੋਣਾ ਹੈ ਉਨ੍ਹਾਂ ਦੀ ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ ਪੈਨਸ਼ਨ ਕੇਸ ਈ-ਮੇਲ ਤੇ ਭੇਜੇ ਜਾਣਗੇ । ਫੀਲਡ ਦੇ ਕਰਮਚਾਰੀਆਂ ਨੂੰ ਟੂਲ ਕਿੱਟਾ ਦਿੱਤੀਆਂ ਜਾਣਗੀਆਂ ਆਦਿ ਮੰਗਾਂ ਪੂਰਨ ਕਰਨ ਦਾ ਵਿਸ਼ਵਾਸ ਇੰਜੀਨੀਅਰ ਵੱਲੋਂ ਦਵਾਇਆ ਗਿਆ ।

Leave a Comment

Your email address will not be published. Required fields are marked *

Scroll to Top