ਪੰਜਾਬ ਵਿੱਚ ਬਿਜਲੀ ਦਰਾਂ ਘਟੀਆਂ, ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਵੱਡੀ ਰਾਹਤ

ਚੰਡੀਗੜ੍ਹ, 6 ਮਾਰਚ : ਪੰਜਾਬ ਸਰਕਾਰ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ। ਦਸ ਦਈਏ ਕਿ ਨਵੇਂ ਟੈਰਿਫ ਅਨੁਸਾਰ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਵੱਧ ਤੋਂ ਵੱਧ 1.5 ਰੁਪਏ ਪ੍ਰਤੀ ਯੂਨਿਟ ਤੱਕ ਕਮੀ ਕੀਤੀ ਗਈ ਹੈ।
ਇਸਤੋਂ ਇਲਾਵਾ ਵਪਾਰਕ ਦੁਕਾਨਾਂ ਅਤੇ ਯੂਨਿਟਾਂ ਲਈ ਬਿਜਲੀ ਦਰਾਂ ਵਿੱਚ 79 ਪੈਸੇ ਪ੍ਰਤੀ ਯੂਨਿਟ ਤੱਕ ਦੀ ਘਟੋਤਰੀ ਕੀਤੀ ਗਈ ਹੈ, ਜਦਕਿ ਉਦਯੋਗਿਕ ਇਕਾਈਆਂ ਨੂੰ ਵੀ ਰਾਹਤ ਦਿੰਦਿਆਂ 74 ਪੈਸੇ ਪ੍ਰਤੀ ਯੂਨਿਟ ਤੱਕ ਦੀ ਕਮੀ ਕੀਤੀ ਗਈ ਹੈ।

ਸਰਕਾਰ ਨੇ ਈਵੀ ਚਾਰਜਿੰਗ ਸਟੇਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਬਿਜਲੀ ਦਰ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ, ਜਿਸਨੂੰ ਦੇਸ਼ ਦੀ ਸਭ ਤੋਂ ਘੱਟ ਦਰ ਦੱਸਿਆ ਜਾ ਰਿਹਾ ਹੈ।
ਨਵੇਂ ਟੈਰਿਫ ਆਰਡਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਪਹਿਲੀ ਵਾਰ ਇੱਕ ਕੁਸ਼ਲ ਅਤੇ ਮਾਲੀ ਤੌਰ ‘ਤੇ ਮਜ਼ਬੂਤ ਸੰਸਥਾ ਵਜੋਂ ਸਾਹਮਣੇ ਆਈ ਹੈ।

Scroll to Top