ਪੰਜਾਬ ਵਿਧਾਨ ਸਭਾ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ

ਆਨੰਦਪੁਰ ਸਾਹਿਬ, 25 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਯਾਦਗਾਰ ਮੌਕੇ ਚੰਡੀਗੜ੍ਹ ਤੋਂ ਬਾਹਰ ਆਨੰਦਪੁਰ ਸਾਹਿਬ ਵਿੱਚ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਅੱਗੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨ ਕਰਨ ਲਈ ਮਤਾ ਪੇਸ਼ ਕੀਤੀ, ਜੋ ਸਾਰੀਆਂ ਪਾਰਟੀਆਂ ਨੇ ਇਕਸਰ ਹੋ ਕੇ ਪਾਸ ਕੀਤੀ। ਆਨੰਦਪੁਰ ਸਾਹਿਬ ਨੂੰ ਨਵੇਂ ਜ਼ਿਲ੍ਹਾ ਬਣਾਉਣ ਦੀਆਂ ਅਟਕਲਾਂ ਦੇ ਬਾਵਜੂਦ, ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨ ਕਰ ਕੇ 24ਵਾਂ ਜ਼ਿਲ੍ਹਾ ਬਣਾਉਣ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ।

ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਅੱਜ ਇੱਕ ਵਿਸ਼ੇਸ਼ ਸੈਸ਼ਨ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣ ਦਾ ਫੈਸਲਾ ਕੀਤਾ। ਸਦਨ ਨੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤੀ। ਪਵਿੱਤਰ ਸ਼ਹਿਰਾਂ ਦੇ ਐਲਾਨ ਦੇ ਮਤਾ ਪਾਸ ਹੋਣ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਇਜਲਾਸ ਦੇ ਸਥਾਨ ਤੇ ਭਾਈ ਜੈਤਾ ਜੀ ਯਾਦਗਾਰੀ ਪਾਰਕ ਵਿੱਚ ਆਰਜ਼ੀ ਵਿਧਾਨ ਸਭਾ ਬਣਾਈ ਗਈ ਸੀ, ਜਿੱਥੇ ਅਲੌਕਿਕ ਖੰਡਾ ਵੀ ਮੌਜੂਦ ਸੀ।

ਪੰਜਾਬ ਦੇ ਤਿੰਨ ਤਖ਼ਤਾਂ ਨਾਲ ਜੁੜੇ ਸ਼ਹਿਰਾਂ—ਸ੍ਰੀ ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ—ਦੇ ਅੰਦਰੂਨੀ ਹਿੱਸਿਆਂ ਨੂੰ ਹੁਣ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਵੇਗਾ। ਇਹ ਐਲਾਨ ਕਰਕੇ ਸਰਕਾਰ ਨੇ ਆਪਣੀ ਅਕੀਦਤ ਸਦਨ ਵਿੱਚ ਦਰਸਾਈ।
ਇਹ ਵਿਸ਼ੇਸ਼ ਸੈਸ਼ਨ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਪਹਿਲੀ ਵਾਰ 63 ਸਾਲਾਂ ਬਾਅਦ ਕੀਤਾ ਗਿਆ। ਵਾਟਰਪਰੂਫ਼ ਟੈਂਟ ਵਿੱਚ ਹੋਏ ਇਸ ਇਜਲਾਸ ਦੌਰਾਨ ਵੈਰਾਗ ਅਤੇ ਬਲੀਦਾਨ ਦੀ ਗੂੰਜ ਮਹਿਸੂਸ ਕੀਤੀ ਗਈ। ਸਦਨ ਵਿੱਚ ਰੂਹਾਨੀ ਮਾਹੌਲ ਸੀ।

Scroll to Top