ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕੀਤਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ `ਚ 12 ਸਾਲ ਪਹਿਲਾਂ ਕੁੜੀ ਦੀ ਹੋਈ ਮੌਤ ਦੇ ਮਾਮਲੇ `ਚ ਡੀ. ਜੀ. ਪੀ. ਨੂੰ ਜਵਾਬ ਤਲਬ

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕੀਤਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ `ਚ 12 ਸਾਲ ਪਹਿਲਾਂ ਕੁੜੀ ਦੀ ਹੋਈ ਮੌਤ ਦੇ ਮਾਮਲੇ `ਚ ਡੀ. ਜੀ. ਪੀ. ਨੂੰ ਜਵਾਬ ਤਲਬ
ਚੰਡੀਗੜ੍ਹ : ਪਟਿਆਲਾ ਸੰਗਰੂਰ ਰੋਡ ਤੇ ਸਥਿਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ `ਚ 12 ਸਾਲ ਪਹਿਲਾਂ ਇੱਕ ਕੁੜੀ ਦੀ ਹੋਈ ਮੌਤ ਦੇ ਮਾਮਲੇ `ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਹੁਣ ਪੰਜਾਬ ਦੇ ਡੀ. ਜੀ. ਪੀ. ਨੂੰ ਜਵਾਬ ਤਲਬ ਕੀਤਾ ਹੈ । ਸ਼ੁੱਕਰਵਾਰ ਸੁਣਵਾਈ ਦੌਰਾਨ ਹਾਈਕੋਰਟ ਨੇ ਮਾਮਲੇ `ਚ ਸਖਤ ਰੁਖ਼ ਵਿਖਾਉਂਦੇ ਹੋਏ ਡੀ. ਜੀ. ਪੀ. ਨੂੰ ਪੁੱਛਿਆ ਕਿ 12 ਸਾਲ ਪੁਰਾਣੇ ਮੌਤ ਦੇ ਮਾਮਲੇ ਦੀ ਬਿਨਾਂ ਐਫ. ਆਈ. ਆਰ. ਦਰਜ ਕੀਤੇ ਜਾਂਚ ਕਿਵੇਂ ਕੀਤੀ ਗਈ? ਹਾਈਕੋਰਟ ਨੇ ਇਹ ਵੀ ਪੁੱਛਿਆ ਕਿ ਇਸ ਮਾਮਲੇ ਵਿੱਚ ਐਫ. ਆਈ. ਆਰ. ਦਰਜ ਨਾ ਕਰਨ ਵਾਲੇ ਅਧਿਕਾਰੀਆਂ ਖਿ਼ਲਾਫ਼ ਹੁਣ ਕੀ ਕਾਰਵਾਈ ਕੀਤੀ ਜਾਵੇਗੀ? ਐਡਵੋਕੇਟ ਨਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜੇਕਰ ਮੌਤ ਹੋਈ ਹੈ ਤਾਂ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ? ਐਫ. ਆਈ. ਆਰ. ਤੋਂ ਬਿਨਾਂ ਜਾਂਚ ਕਿਵੇਂ ਹੋ ਸਕਦੀ ਹੈ? ਅਦਾਲਤ ਨੇ ਕਿਹਾ ਕਿ ਜਦੋਂ ਪਟਿਆਲਾ ਦੀ ਰਿਪੋਰਟ ਵਿੱਚ ਮੌਤ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦਰਜ ਕਿਉਂ ਨਹੀਂ ਕੀਤੀ ਗਈ।ਹਾਈਕੋਰਟ ਨੇ ਕਿਹਾ ਕਿ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ, ਜੇਕਰ ਮੌਤ ਹੋਈ ਸੀ ਤਾਂ ਐਫ. ਆਈ. ਆਰ. ਦਰਜ ਹੋਣੀ ਚਾਹੀਦੀ ਸੀ, ਇਹ ਵੱਡੀ ਲਾਪ੍ਰਵਾਹੀ ਹੈ। ਐਫ. ਆਈ. ਆਰ. ਦਰਜ ਕੀਤੇ ਬਿਨਾਂ ਮੌਤ ਦੇ ਮਾਮਲੇ ਦੀ ਜਾਂਚ ਕਿਵੇਂ ਹੋ ਸਕਦੀ ਹੈ, ਇਹ ਵੱਡਾ ਸਵਾਲ ਹੈ।ਹਾਈ ਕੋਰਟ ਨੇ ਹੁਣ ਡੀ. ਜੀ. ਪੀ. ਨੂੰ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਕੇ 9 ਦਸੰਬਰ ਨੂੰ ਜਵਾਬ ਦੇਣ ਦੇ ਹੁਕਮ ਦਿੱਤੇ ਹਨ ।

Leave a Comment

Your email address will not be published. Required fields are marked *

Scroll to Top