ਪਟਿਆਲਾ, 28 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਵਿਦਿਆਰਥੀ ਕੌਂਸਲਿੰਗ ਕੇਂਦਰ ਵੱਲੋਂ ਇਲੈਕਟ੍ਰੌਨਿਕਸ ਅਤੇ ਕਮਿਊਨੀਕੇਸ਼ਨਜ਼ ਇੰਜਨੀਅਰਿੰਗ ਵਿਭਾਗ ਵਿਖੇ ਮਾਨਸਿਕ ਸਿਹਤ ਸਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਹੈ। ਇਹ ਭਾਸ਼ਣ ਡਾ. ਰੂਬੀ ਗੁਪਤਾ ਵੱਲੋਂ ਦਿੱਤਾ ਗਿਆ।
ਡਾ. ਰੂਬੀ ਗੁਪਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਨਸਿਕ ਸਿਹਤ ਦੇ ਵੱਖ-ਵੱਖ ਪਹਿਲੂ ਵਿਦਿਆਰਥੀਆਂ ਦੀ ਜਿ਼ੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਚਿੰਤਾ, ਤਣਾਅ, ਨਿਰਾਸ਼ਾ ਆਦਿ ਬਾਰੇ ਵੱਖ-ਵੱਖ ਨੁਕਤਿਆਂ ਤੋਂ ਗੱਲ ਕੀਤੀ। ਸੋਸ਼ਲ ਮੀਡੀਆ ਦੀ ਵਰਤੋਂ ਅਤੇ ਇਸ ਦੇ ਪ੍ਰਭਾਵਾਂ ਬਾਰੇ ਵੀ ਉਨ੍ਹਾਂ ਵੱਲੋਂ ਵਿਸਥਾਰ ਵਿੱਚ ਦੱਸਿਆ ਗਿਆ।
ਇਸ ਮੌਕੇ ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ ਵੱਲੋਂ ਵੀ ਵਿਸ਼ੇ ਨਾਲ਼ ਸਬੰਧਤ ਗੱਲਬਾਤ ਕੀਤੀ ਗਈ।
ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਸਵਾਗਤੀ ਸ਼ਬਦ ਬੋਲੇ ਅਤੇ ਧੰਨਵਾਦੀ ਭਾਸ਼ਣ ਡਾ. ਰਿਚਾ ਸ਼ਰਮਾ ਨੇ ਦਿੱਤਾ।
ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਸਵਾਗਤੀ ਸ਼ਬਦ ਬੋਲੇ ਅਤੇ ਧੰਨਵਾਦੀ ਭਾਸ਼ਣ ਡਾ. ਰਿਚਾ ਸ਼ਰਮਾ ਨੇ ਦਿੱਤਾ।