ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਵੋਸਟ ਅਤੇ ਅਡੀਸ਼ਨਲ ਪ੍ਰੋਵੋਸਟ ਨੇ ਅਹੁਦਾ ਸੰਭਾਲਿ਼ਆ

ਪਟਿਆਲਾ, 25 ਸਤੰਬਰ– ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਡਾ. ਸੁਖਵਿੰਦਰ ਸਿੰਘ ਸਰਾਂ ਨੇ ਪ੍ਰੋਵੋਸਟ (ਲੜਕੇ) ਵਜੋਂ ਅਤੇ ਡਾ. ਜਗਪ੍ਰੀਤ ਕੌਰ ਨੇ ਅਡੀਸ਼ਨਲ ਪ੍ਰੋਵੋਸਟ (ਲੜਕੀਆਂ) ਵਜੋਂ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਅਹੁਦਾ ਸੰਭਾਲ਼ੇ ਜਾਣ ਦੀ ਇਸ ਰਸਮ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਉਚੇਚੇ ਤੌਰ ਉੱਤੇ ਪੁੱਜੇ ਅਤੇ ਦੋਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਡਾ. ਸੁਖਵਿੰਦਰ ਸਿੰਘ ਸਰਾਂ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜਨੀਅਰ ਵਿਭਾਗ ਵਿਖੇ ਅਧਿਆਪਕ ਵਜੋਂ ਕਾਰਜਸ਼ੀਲ ਹਨ ਅਤੇ ਡਾ. ਜਗਪ੍ਰੀਤ ਕੌਰ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਅਧਿਆਪਕ ਅਤੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ।

Scroll to Top