– ਵਿਦਿਆਰਥੀਆਂ ਦੇ ਦੋ ਗਰੁੱਪ ਆਪਸ ਵਿੱਚ ਭਿੜੇ
– ਯੂਨੀਵਰਸਿਟੀ ਦੀ ਨਿੱਜੀ ਸੁਰੱਖਿਆ ‘ਤੇ ਵੱਡਾ ਸਵਾਲੀਆ ਨਿਸ਼ਾਨ
– ਕਤਲ ਕਰਨ ਵਾਲੇ ਹਮਲਾਵਰ ਜਲਦ ਫੜੇ ਜਾਣਗੇ : ਐਸ.ਐਸ.ਪੀ.
ਪਟਿਆਲਾ, 27 ਫਰਵਰੀ :
ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰੱਖਿਆਂ ਵਿੱਚ ਰਹਿਣ ਵਾਲੀ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਨਿਜੀ ਸੁਰੱਖਿਆ ਤੋਂ ਇੰਨੀ ਵੱਡਾ ਚੂਕ ਹੋਈ ਕਿ ਬਾਹਰੋਂ ਆਏ ਕੁੱਝ ਵਿਦਿਆਰਥੀਆਂ ਨੇ ਇੱਥੇ ਪੀਯੂ ਵਿੱਚ ਖੜੇ ਵਿਦਿਆਰਥੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਹੈ। 20 ਸਾਲਾ ਨੌਜਵਾਨ ਨਵਜੋਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਜਖਮਾਂ ਦੀ ਤਾਬ ਨਾ ਝਲਦੇ ਹੋਏ ਉਸਨੇ ਦਮ ਤੋੜ ਦਿੱਤਾ।
ਯੂਨੀਵਰਸਿਟੀ ਵਿੱਚ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਨੌਜਵਾਨ ਨਵਜੋਤ ਸਿੰਘ ਸਿਰਫ਼ 20 ਸਾਲ ਦਾ ਸੀ। ਹਾਲਾਂਕਿ ਯੂਨੀਵਰਸਿਟੀ ਨੇ ਸੁਰੱਖਿਆ ਪੱਖੋਂ ਆਪਣੇ ਵੱਡੇ ਪ੍ਰਬੰਧ ਕੀਤੇ ਹੋਏ ਹਨ ਪਰ ਹੁਣ ਯੂਨੀਵਰਸਿਟੀ ਦੀ ਨਿਜੀ ਸੁਰੱਖਿਆ ਪੂਰੀ ਤਰ੍ਹਾਂ ਕਟਿਹਰੇ ਵਿੱਚ ਹੈ ਕਿਉਂਕਿ ਸੁਰੱਖਿਆ ਨੂੰ ਲੈ ਕੇ ਹਰ ਰੋਜ ਕੁਤਾਹੀ ਹੋ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਦੇ ਯੂਕੌ ਵਿਭਾਗ ਬਾਹਰ ਕੁਝ ਨੌਜਵਾਨਾਂ ਨੇ ਨਵਜੋਤ ਨਾਮੀ 20 ਸਾਲਾ ਨੌਜਵਾਨ ‘ਤੇ ਹਮਲਾ ਕੀਤਾ। ਇਸਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਰਾਜਿੰਦਰਾ ਹਸਪਤਾਲ ਵਿਖੇ ਪਹੁੰਚੇ। ਇਸ ਮਾਮਲੇ ‘ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਪੂਰੀ ਤਰ੍ਹਾਂ ਚੁੱਪੀ ਧਾਰਨ ਕੀਤੀ ਹੋਈ ਹੈ।
ਦਿਨ-ਦਿਹਾੜੇ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਨੌਜਵਾਨ ਦਾ ਕਤਲ ਹੋ ਜਾਣਾ ਕਾਨੂੰਨ ਵਿਵਸਥਾ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜ੍ਹੇ ਹੁੰਦੇ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਵਾਰ ਵਿੱਚ ਇੱਕੋ ਪੁੱਤਰ ਸੀ ਜੋ ਕਿ ਬੀ.ਟੈਕ ਤੱਕ ਦੀ ਪੜਾਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੌਜਵਾਨ ਯੂਨੀਵਰਸਿਟੀ ਵਿੱਚ ਕਿਵੇ ਦਾਖਲ ਹੋਏ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਦੱਸ ਦੇਈਏ ਕਿ ਨਵਜੋਤ ਨਾਮੀ ਇਹ ਨੌਜਵਾਨ ਪਟਿਆਲਾ ਨਾਭਾ ਰੋਡ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ।
ਕਾਤਲ ਹਮਲਾਵਰ ਜਲਦ ਫੜੇ ਜਾਣਗੇ : ਐਸ.ਐਸ.ਪੀ
ਇਸ ਮੌਕੇ ਐਸ.ਐਸ.ਪੀ. ਅਤੇ ਹੋਰ ਅਧਿਕਾਰੀ ਵੀ ਪੁੱਜੇ। ਐਸ.ਐਸ.ਪੀ ਪਟਿਆਲਾ ਵਰੂਣ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਤਲ ਵਿਦਿਆਰਥੀ ਜਲਦ ਫੜੇ ਜਾਣਗੇ। ਊਨ੍ਹਾਂ ਆਖਿਆ ਕਿ ਹਮਲਾਵਰ ਬਿਲਕੁੱਲ ਕਲੀਅਰ ਹਨ ਤੇ ਉਨ੍ਹਾਂ ਦੀ ਬਿਲਕੁੱਲ ਪਹਿਚਾਣ ਹੈ। ਅਸੀਂ ਆਪਣੀਆਂ ਟੀਮਾਂ ਭੇਜ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ।