ਪਟਿਆਲਾ, 21 ਅਗਸਤ – ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ਼ ਰਾਸ਼ਟਰੀ ਸੰਸਥਾ ‘ਸੰਗੀਤ ਸੰਕਲਪ’ ਦੀ ਪਟਿਆਲਾ ਸ਼ਾਖਾ ਵੱਲੋਂ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਬੈਠਕ ਕਰਵਾਈ ਗਈ।
ਪ੍ਰਸਿੱਧ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੀ ਪਾਵਨ ਸਿਮਰਤੀ ਨੂੰ ਸਮਰਪਿਤ ਇਸ ਬੈਠਕ ਦੀ ਸ਼ੁਰੂਅਤ ਗੁਰਮਤਿ ਸੰਗੀਤ ਵਿਭਾਗ ਵਿਚ ਕਾਰਜ਼ਸੀਲ ਗੈਸਟ ਫ਼ੈਕਲਟੀ ਸ੍ਰੀ ਗੁਰਪ੍ਰੀਤ ਸਿੰਘ ਦੇ ਦਿਲਰੁਬਾ ਵਾਦਨ ਨਾਲ਼ ਹੋਈ। ਉਨ੍ਹਾਂ ਵੱਲੋਂ ਕੀਤੀ ਗਈ ਰਾਗ ‘ਯਮਨ’ ਦੀ ਮਧੁਰ ਪੇਸ਼ਕਾਰੀ ਨੇ ਵਾਤਾਵਰਣ ਸੁਰਮਈ ਬਣਾ ਦਿੱਤਾ।

ਡਾ. ਨਿਵੇਦਿਤਾ ਸਿੰਘ ਨੇ ਇਸ ਮੌਕੇ ਰਾਗ ‘ਮੀਆਂ ਮਲਹਾਰ’ ਦੀ ਪਰਿਪੱਕ ਪੇਸ਼ਕਾਰੀ ਰਾਹੀਂ ਸ੍ਰੋਤਿਆਂ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਆਪਣੇ ਗਾਇਨ ਦੀ ਸਮਾਪਤੀ ਮੀਰਾਬਾਈ ਦੇ ਇੱਕ ਮਨਮੋਹਕ ਭਜਨ ਨਾਲ਼ ਕੀਤੀ। ਦੋਵੇਂ ਕਲਾਕਾਰਾਂ ਨਾਲ ਤਬਲਾ ਸੰਗਤ ਸ੍ਰੀ ਨਰਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ। ਗਾਇਨ ਨਾਲ਼ ਸੁੰਦਰ ਹਾਰਮੋਨੀਅਮ ਸੰਗਤ ਡਾ. ਅਲੰਕਾਰ ਸਿੰਘ ਨੇ ਕੀਤੀ।
ਇਸ ਸੰਗੀਤਕ ਬੈਠਕ ਦੀ ਮੇਜ਼ਬਾਨੀ ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਅਤੇ ਸ੍ਰੀ ਓ. ਪੀ. ਗਰਗ ਅਤੇ ਪਰਿਵਾਰ ਨੇ ਸੰਯੁਕਤ ਰੂਪ ਵਿਚ ਕੀਤੀ। ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ।
ਮੁਖੀ ਡਾ. ਅਲੰਕਾਰ ਸਿੰਘ ਨੇ ਕਿਹਾ ਕਿ ਅਜਿਹੇ ਆਯੋਜਨ ਸਾਡੀ ਸ਼ਾਸਤਰੀ ਸੰਗੀਤ ਦੀ ਮਹਾਨ ਵਿਰਾਸਤ ਨੂੰ ਕਾਇਮ ਰੱਖਦੇ ਹਨ ਅਤੇ ਅਗਲੇਰੀ ਪੀੜ੍ਹੀ ਤੱਕ ਪਹੁੰਚਾਉਣ ਵਿਚ ਵੀ ਸਾਰਥਕ ਸਿੱਧ ਹੁੰਦੇ ਹਨ।
ਇਸ ਬੈਠਕ ਵਿਚ ਡਾ. ਜਗਮੋਹਨ ਸ਼ਰਮਾ, ਪ੍ਰੋ. ਕੁਮਕੁਮ ਬਜਾਜ, ਡਾ. ਭੀਮ ਇੰਦਰ ਸਿੰਘ, (ਡਾਇਰੈਕਟਰ, ਯੁਵਕ ਭਲਾਈ), ਸ. ਦਲੀਪ ਸਿੰਘ ਉੱਪਲ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ।