ਪਟਿਆਲਾ 20 ਜਨਵਰੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਗੈਰ ਅਧਿਆਪਨ ਕਰਮਚਾਰੀ ਸੰਘ ਦੀਆਂ ਚੋਣਾਂ 22 ਜਨਵਰੀ ਨੂੰ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ ਹਨ। ਅੱਜ ਬਾਗੜੀਆਂ ਟੀਮ ਵਲੋਂ ਯੂਨੀਵਰਸਿਟੀ ਦੇ ਨੇਬਰਹੁਡ ਕੈਂਪਸਾ, ਕਾਲਜਾਂ ਦਾ ਦੋਰਾ ਕਰ ਕੇ ਆਪਣੀ ਟੀਮ ਲਈ ਚੋਣ ਪ੍ਰਚਾਰ ਕੀਤਾ। ਯੂਨੀਵਰਸਿਟੀ ਦੇ ਤਲਵੰਡੀ ਸਾਬੋ ਕੈਂਪਸ ਅਤੇ ਰਾਮਪੁਰਾ ਫੂਲ ਵਿਖੇ ਬਾਗੜੀਆਂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਸਥਾਨਕ ਕੈਂਪਸ ਮੁਲਾਜ਼ਮਾਂ ਨੇ ਬਾਗੜੀਆਂ ਟੀਮ ਵਲੋਂ ਪਿਛਲੇ ਤਿੰਨ ਸਾਲਾਂ ਦੋਰਾਨ ਗੈਰ ਅਧਿਆਪਨ ਕਰਮਚਾਰੀਆਂ ਦੇ ਕਰਵਾਏ ਕੰਮਾਂ ਤੇ ਮੋਹਰ ਲਾਉਂਦੇ ਹੋਏ ਬਾਗੜੀਆਂ ਟੀਮ ਦੇ ਸਾਥ ਦੇਣ ਦਾ ਐਲਾਨ ਕੀਤਾ। ਮੁਲਾਜ਼ਮ ਆਗੂ ਪ੍ਰਕਾਸ਼ ਸਿੰਘ ਧਾਲੀਵਾਲ ਨੇ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਪਿਛਲੇ ਤਿੰਨ ਸਾਲਾਂ ਦੋਰਾਨ ਅਨੇਕਾਂ ਤਰੱਕੀਆਂ, ਸੈਂਕੜੇ ਕਰਮਚਾਰੀਆਂ ਨੂੰ ਰੈਗੂਲਰ, ਗੈਰ ਅਧਿਆਪਨ ਕਰਮਚਾਰੀਆਂ ਨੂੰ ਮਾਣ ਸਨਮਾਨ ਦੀ ਅਗਵਾਈ ਬਾਗੜੀਆਂ ਦੇ ਕਾਰਜਕਾਲ ਦੋਰਾਨ ਕੀਤੀ ਗਈ ਹੈ।
ਅੱਜ ਬਾਗੜੀਆਂ ਟੀਮ ਨੇ ਮੁੱਦੇ ਹੱਲ ਕਰਵਾਉਣ ਦੇ ਨਾਂਮ ਤੇ ਵੋਟ ਮੰਗਣ ਦੀ ਰਾਜਨੀਤੀ ਨੂੰ ਖਤਮ ਕੀਤਾ ਹੈ। ਸਾਰੇ ਕੇਡਰਾ ਦੇ ਕੰਮਾਂ ਨੂੰ ਸਫਲਤਾਪੂਰਵਕ ਅਤੇ ਗੰਭੀਰਤਾ ਨਾਲ ਪ੍ਰਸ਼ਾਸਨ ਕੋਲੋਂ ਹੱਲ ਕਰਵਾਇਆ ਹੈ।ਅੱਜ ਚੋਣ ਪ੍ਰਚਾਰ ਦੌਰਾਨ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ ਗਿੱਲ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ , ਡਾ ਸਿਮਰਜੀਤ ਕੌਰ , ਸ਼੍ਰੀਮਤੀ ਵੀਰ ਪਾਲ ਕੌਰ ,ਗੁਰਬਿੰਦਰ ਕੌਰ ,ਜਤਿੰਦਰ ਕੁਮਾਰ ,ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਪ੍ਰਦੀਪ ਕੁਮਾਰ ,ਸੰਤ ਰਾਮ ,ਪ੍ਰਵੇਸ਼ ਕੁਮਾਰ ,ਲਖਵੀਰ ਸਿੰਘ ,ਗੁਰਜੰਟ ਸਿੰਘ੍ ,ਸੀਰਾ ਜਗਦੀਪ ਸਿੰਘ, ਸੁਰਿੰਦਰਪਾਲ ਸਿੰਘ ,ਅੰਗਰੇਜ਼ ਸਿੰਘ , ਸਤੀਸ਼ ਕੁਮਾਰ, ਅੰਮ੍ਰਿਤ ਪਾਲ ਸਿੰਘ ਮੋੜ, ਨਿਰਮਲ ਸਿੰਘ,ਨਾਇਬ ਸਿੰਘ, ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ ਰਾਮਪੁਰਾ ਫੂਲ, ਰਾਜਵਿੰਦਰ ਸਿੰਘ,ਕੰਵਲਜੀਤ ਸਿੰਘ,ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੋਜੂਦ ਸਨ।