ਪੰਚਾਇਤਾਂ ਵੱਲੋਂ ਤਰਨਤਾਰਨ ਜਿਮਨੀ ਚੋਣ ਵਿੱਚ ਜਿੱਤ ਲਈ ਬਰਸਟ ਨੂੰ ਦਿੱਤੀਆਂ ਵਧਾਈਆਂ

ਸਮਾਣਾ, 15 ਨਵੰਬਰ 2025 : ਵਿਧਾਨ ਸਭਾ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਦੀਆਂ 40 ਤੋਂ ਵੱਧ ਪੰਚਾਇਤਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਤਰਨਤਾਰਨ ਹਲਕਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਲਈ ਵਧਾਈ ਦਿੱਤੀ ਗਈ। ਇਸ ਦੌਰਾਨ ਪਿੰਡਾਂ ਦੇ ਵਿਕਾਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋ ਰਹੇ ਕੰਮਾਂ ‘ਤੇ ਵਿਸਥਾਰ ਵਿੱਚ ਵਿਚਾਰ-ਚਰਚਾ ਹੋਈ।

ਪੰਚਾਇਤਾਂ ਨੇ ਪਿੰਡ ਪੱਧਰ ਤੇ ਆ ਰਹੀਆਂ ਮੁਸ਼ਕਲਾਂ, ਆਵਸ਼ਕਤਾਵਾਂ ਅਤੇ ਸਰਵਜਨਿਕ ਯੋਜਨਾਵਾਂ ਬਾਰੇ ਸੁਝਾਅ ਦਿੱਤੇ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਰਾਹਨਾ ਕੀਤੀ।
ਸ. ਹਰਚੰਦ ਸਿੰਘ ਬਰਸਟ ਨੇ ਪੰਚਾਇਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਹੇਠ ਇਲਾਕੇ ਦੇ ਹਰੇਕ ਪਿੰਡ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿੱਚ ਲੋਕ-ਹਿਤ ਪੂਰਨ ਕਾਰਜ ਕੀਤੇ ਹਨ ਜਿਸ ਵਿੱਚ ਸਿਹਤ ਖੇਤਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ, ਕਿਸਾਨਾਂ ਅਤੇ ਮਜ਼ਦੂਰਾਂ ਲਈ ਮੰਡੀਆਂ ਵਿੱਚ ਪੂਰੀ ਸੁਵਿਧਾ, ਹੋਣਹਾਰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆ ਹਨ, ਮਹਿਲਾਵਾਂ ਨੂੰ ਮਫ਼ਤ ਬੱਸ ਸਫਰ ਅਤੇ ਹਰ ਕਾਰਜ ਵਿੱਚ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀਆਂ ਨੀਤੀਆਂ ਕਾਰਨ ਲੋਕ ਦਿਨੋਂ ਦਿਨ ਆਮ ਆਦਮੀ ਪਾਰਟੀ ਨਾਲ ਜੁੜਕੇ ਪਾਰਟੀ ਨੂੰ ਮਜਬੂਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਵਰਗ ਦੇ ਲੋਕਾਂ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ, ਸੜਕਾਂ ਦੇ ਨਵੀਨੀਕਰਨ, ਪਿੰਡ ਪੱਧਰ ਤੇ ਸਪੋਰਟਸ ਟੂਰਨਾਮੈਂਟ ਤੇ ਨਵੇਂ ਖੇਡ ਮੈਦਾਨ ਬਣਾਉਣ ਦੇ ਕਈ ਲੋਕ-ਹਿਤ ਕਾਰਜ ਸ਼ੁਰੂ ਕੀਤੇ ਹਨ। ਇਸ ਦੇ ਨਾਲ ਨਾਲ ਪੰਜਾਬ ਦੇ ਖਜਾਨੇ ਨੂੰ ਭਰਨ ਲਈ ਆਮਦਨ ਵਿੱਚ ਵਾਧਾ, ਫਰਿਸ਼ਤੇ ਸਕੀਮ, ਸੜਕ ਸੁਰੱਖਿਆਂ ਫੋਰਸ, ਰਜਿਸਟਰੀਆਂ ਤੇ ਐਨ.ਓ.ਸੀ. ਦੀ ਸ਼ਰਤ ਖਤਮ ਕਰਨ ਦੇ ਨਾਲ ਪੰਜਾਬ ਵਿੱਚ ਨਵੀ ਇੰਡਸਟਰੀ ਲਗਾਉਣ ਲਈ ਵੀ ਸਾਰਥਿਕ ਕਦਮ ਚੁੱਕੇ ਹਨ।

ਸ. ਬਰਸਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਪੰਜਾਬ ਦੇ ਘਰ-ਘਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਿਸ਼ਾਲ ਵਿਕਾਸ ਕਾਰਜ ਅਤੇ ਲੋਕ-ਹਿਤ ਨੀਤੀਆਂ ਕਰ ਕੇ ਹੀ ਹਲਕੇ ਵਿਚ ਪ੍ਰਬਲ ਉਤਸਾਹ ਅਤੇ ਸਹਿਯੋਗ ਮਿਲ ਰਿਹਾ ਹੈ। ਜਿਸ ਕਾਰਨ ਤਰਨਤਾਰਨ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੋਈ ਹੈ। ਉਨ੍ਹਾਂ ਪੰਚਾਇਤਾਂ ਨੂੰ ਯਕੀਨ ਦਵਾਇਆ ਕਿ ਕਿਸੇ ਵੀ ਪਿੰਡ ਨੂੰ ਪਿੱਛੇ ਨਹੀ ਛੱਡਿਆ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਹਰ ਰੋਜ ਸੈਕੜੇਂ ਹੀ ਲੋਕਾਂ ਦੀ ਗੱਲ ਸੁਣਕੇ ਤੇ ਮਸਲੇ ਹੱਲ ਕਰਕੇ ਅਮਲ ਵਿਚ ਲਿਆਉਂਦੀ ਹੈ।

ਇਸ ਮੋਕੇ ਮਾਹਲ ਸਿੰਘ ਸਰਪੰਚ ਨੱਸੂਪੁਰ, ਬਲਕਾਰ ਸਿੰਘ ਸਰਪੰਚ ਵਲੀਪੁਰ, ਸੁਖਬੀਰ ਸਿੰਘ ਸਰਪੰਚ ਝੰਬੋ, ਅਵਾਤਰ ਸਿੰਘ ਸਰਪੰਚ ਮੱਦੋਮਾਜਰਾ, ਗੁਰਵਿੰਦਰ ਸਿੰਘ ਸਰਪੰਚ ਸੈਣੀ ਮਾਜਰਾ, ਲਖਵਿੰਦਰ ਸਿੰਘ ਸਰਪੰਚ ਖੇੜੀ ਬਰਨਾ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਜਗਦੀਪ ਸਿੰਘ ਸਰਪੰਚ ਪਹਾੜਪੁਰ, ਪਰਗਟ ਸਿੰਘ ਸਰਪੰਚ ਢਕੜੱਬਾ, ਸੁਖਵਿੰਦਰ ਸਿੰਘ ਸਰਪੰਚ ਰਾਜਲਾ, ਜਸਮੇਲ ਸਿੰਘ ਸਰਪੰਚ ਬੀਬੀਪੁਰ, ਤਰਲੋਚਨ ਸਿੰਘ ਸਰਪੰਚ ਰੱਖੜਾ, ਨਿਸ਼ਾਨ ਸਿੰਘ ਸਰਪੰਚ ਬਹਾਦਰਗੜ੍ਹ,ਲਾਲਗੜ੍ਹ, ਸੂਬਾ ਸਿੰਘ ਸਰਪੰਚ ਢੇਂਠਲ, ਸੋਨੀ ਸਰਪੰਚ ਤਰਖਾਣ ਮਾਜਰਾ, ਸੰਦੀਪ ਸਿੰਘ ਸਰਪੰਚ ਝੰਡੀ,

ਨਰਿੰਦਰ ਸਿੰਘ ਭਿੰਡਰ ਸਰਪੰਚ ਲਹਿਲਾਂ ਜਗੀਰ, ਛਿੰਦਰ ਪਾਲ ਸਰਪੰਚ ਛੰਨਾ ਖੂੰਟੀ, ਲਖਵਿੰਦਰ ਸਿੰਘ ਸਰਪੰਚ ਅਸਮਾਨਪੁਰ, ਲਾਡੀ ਸਰਪੰਚ ਮਿਆਲ ਖੁਰਦ, ਸਤਨਾਮ ਸਿੰਘ ਸਰਪੰਚ ਦੁੱਲੜ, ਦਰਸ਼ਨ ਸਿੰਘ ਸਰਪੰਚ ਕਲਿਆਣ, ਅਵਤਾਰ ਸਿੰਘ ਸਰਪੰਚ ਕਰਹਾਲੀ, ਜਰਨੈਲ ਸਿੰਘ ਸਰਪੰਚ ਖੁਸਰੋਪੁਰ, ਬਹਾਦਰ ਸਿੰਘ ਸਰਪੰਚ ਦੁਘਾਟ, ਸਤਿਗੁਰ ਸਿੰਘ ਸਰਪੰਚ ਤਰੋੜਾ ਕਲਾਂ, ਲਖਵਿੰਦਰ ਸਿੰਘ ਸਾਬਕਾ ਸਰਪੰਚ ਲਲੋਛੀ, ਰਜਿੰਦਰ ਸਿੰਘ ਸਰਪੰਚ ਚੂਹੜਪੁਰ ਕਲਾਂ, ਗੁਰਪ੍ਰੀਤ ਸਿੰਘ ਸਰਪੰਚ ਸਹਿਜਪੁਰ ਕਲਾਂ, ਗੁਰਜੀਤ ਸਿੰਘ ਸਾਬਕਾ ਸਰਪੰਚ ਢਕੜੱਬਾ, ਗੁਰਪ੍ਰੀਤ ਸਿੰਘ ਸਰਪੰਚ ਅਸਰਪੁਰ, ਜਸਪਾਲ ਸਿੰਘ ਸਰਪੰਚ ਖੇੜਾ ਜੱਟਾਂ, ਹਰਬੰਸ ਸਿੰਘ ਸਾਬਕਾ ਸਰਪੰਚ ਧਾਮੋ ਮਾਜਰਾ, ਦਵਿੰਦਰ ਸਿੰਘ ਸ਼ੇਰਮਾਜਰਾ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਅਜੈਬ ਸਿੰਘ ਬਿਸ਼ਨਪੁਰ, ਮਲਕੀਤ ਸਿੰਘ ਮਹਿਮਦਪੁਰ ਤੋ ਹੋਰ ਕਈ ਸਾਥੀ ਮੋਜੂਦ ਰਹੇ।

Scroll to Top