ਦਿੱਲੀ, 2 ਨਵੰਬਰ 2025 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਖਤ ਪਟਨਾ ਸਾਹਿਬ ਵਿਖੇ ਪੁੱਜ ਕੇ ਨਤਮਸਤਕ ਹੋਏ ਤੇ ਮਥਾ ਟੇਕਿਆ। ਉਨਾ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਨਾ ਵਿਚ ਰੋਡ ਸ਼ੋਅ ਮੁਕੰਮਲ ਕਰਨ ਤੋਂ ਬਾਅਦ ਇਥੇ ਪੁਜੇ ਸਨ। ਇਸ ਮੌਕੇ ਸ੍ਰੀ ਮੋਦੀ ਨੇ ਸੜਕ ਦੇ ਦੋਵੇਂ ਪਾਸੇ ਅਤੇ ਇਮਾਰਤਾਂ ਦੇ ਉੱਪਰ ਖੜ੍ਹੇ ਲੋਕਾਂ ਦਾ ਪਿਆਰ ਕਬੂਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਤੋ ਪਹਿਲਾਂ ਅੱਜ ਸ਼ਾਮ ਵੇਲੇ ਪਟਨਾ ਵਿੱਚ ਇੱਕ ਮੈਗਾ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਜਨਤਾ ਦਲ (ਯੂ) ਦੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਸੂਬਾ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਮੌਜੂਦ ਸਨ। ਇਹ ਰੋਡ ਸ਼ੋਅ ਨਾਲਾ ਰੋਡ, ਠਾਕੁਰਵਾੜੀ ਅਤੇ ਬਾਕਰਗੰਜ ਵਿੱਚੋਂ ਲੰਘਣ ਤੋਂ ਬਾਅਦ ਗਾਂਧੀ ਮੈਦਾਨ ਨੇੜੇ ਉਦਯੋਗ ਭਵਨ ਵਿੱਚ ਸਮਾਪਤ ਹੋਇਆ। ਦੱਸਣਾ ਬਣਦਾ ਹੈ ਕਿ ਸ੍ਰੀ ਮੋਦੀ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਪਟਨਾ ਵਿੱਚ ਇਸੇ ਤਰ੍ਹਾਂ ਦਾ ਰੋਡ ਸ਼ੋਅ ਕੀਤਾ ਸੀ, ਜਿਥੇ ਲੋਕਾਂ ਦਾ ਅਥਾਹ ਪਿਆਰ ਉਨਾ ਕਬੂਲ ਕੀਤਾ ਸੀ।