ਪ੍ਰਧਾਨ, ਮਹਿਲਾ ਭਲਾਈ ਸੰਸਥਾ ਪੀ. ਐਲ. ਡਬਲਯੂ. ਅਤੇ ਆਰ. ਸੀ. ਐਫ., ਸ੍ਰੀਮਤੀ ਰਾਧਾ ਰਾਘਵ ਦੇਦਾ ਆਰ. ਸੀ.ਐਫ. ਕਪੂਰਥਲਾ ਦੋਰਾ

ਪ੍ਰਧਾਨ, ਮਹਿਲਾ ਭਲਾਈ ਸੰਸਥਾ ਪੀ. ਐਲ. ਡਬਲਯੂ. ਅਤੇ ਆਰ. ਸੀ. ਐਫ., ਸ੍ਰੀਮਤੀ ਰਾਧਾ ਰਾਘਵ ਦੇਦਾ ਆਰ. ਸੀ.ਐਫ. ਕਪੂਰਥਲਾ ਦੋਰਾ
ਕਪੂਰਥਲਾ : ਅੱਜ ਆਰ. ਸੀ. ਐਫ. ਕਪੂਰਥਲਾ ਵਿੱਚ ਮਹਿਲਾ ਭਲਾਈ ਸੰਸਥਾ, ਪੀ. ਐਲ. ਡਬਲਿਊ. ਅਤੇ ਆਰ. ਸੀ. ਐੱਫ. ਦੇ ਪ੍ਰਧਾਨ ਸ਼੍ਰੀਮਤੀ ਰਾਧਾ ਰਾਘਵ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮਹਿਲਾ ਭਲਾਈ ਸੰਸਥਾ ਆਰ. ਸੀਐਫ ਦੀ ਸਕੱਤਰ ਸ੍ਰੀਮਤੀ ਸ਼ਿਖਾ ਬਜਾਦ ਨੇ ਉਨ੍ਹਾਂ ਦਾ ਸਵਾਗਤ ਕੀਤਾ । ਆਪਣੀ ਫੇਰੀ ਦੌਰਾਨ ਸ੍ਰੀਮਤੀ ਰਾਘਵ ਨੇ ਆਰ. ਸੀ.ਐੱਫ. ਜੈਕ ਐਨ ਜਿਲ ਸਕੂਲ, ਕ੍ਰੇਚ ਅਤੇ ਵਾਤਸਲਿਆ ਕੇਂਦਰ ਸਮੇਤ ਕੈਂਪਸ ਦੀਆਂ ਵੱਖ-ਵੱਖ ਸਾਈਟਾਂ ਦਾ ਦੌਰਾ ਕੀਤਾ । ਸ਼੍ਰੀਮਤੀ ਰਾਧਾ ਰਾਘਵ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੂੰ ਤੋਹਫ਼ੇ ਵੀ ਵੰਡੇ, ਜਿਸ ਨਾਲ ਬੱਚਿਆਂ ਵਿੱਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ । ਸ਼੍ਰੀਮਤੀ ਰਾਘਵ ਨੇਆਰ. ਸੀ. ਐੱਫ. ਮਹਿਲਾ ਭਲਾਈ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇਹ ਲਗਨ ਅਤੇ ਉਪਰਾਲੇ ਜਾਰੀ ਰਹਿਣਗੇ । ਸ਼੍ਰੀਮਤੀ ਰਾਧਾ ਰਾਘਵ ਦੀ ਇਸ ਫੇਰੀ ਨੇ ਆਰ. ਸੀ.ਐੱਫ. ਮਹਿਲਾ ਭਲਾਈ ਸੰਸਥਾ ਪ੍ਰਤੀ ਉਸਦੀ ਪ੍ਰਤੀਬੱਧਤਾ ਅਤੇ ਸਮਾਜ ਪ੍ਰਤੀ ਉਸਦੇ ਸਮਰਪਣ ਨੂੰ ਪ੍ਰੇਰਨਾ ਸਰੋਤ ਵਜੋਂ ਪੇਸ਼ ਕੀਤਾ ਗਿਆ ਹੈ ।

Leave a Comment

Your email address will not be published. Required fields are marked *

Scroll to Top