ਪਟਿਆਲਾ, 12 ਨਵੰਬਰ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਪਾਵਰਕਾਮ ਅਤੇ ਟਰਾਂਸਕੋ ਲਿਮਟਿਡ, ਸਰਕਲ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਪੀ—3, 66 ਕੇ.ਵੀ. ਗਰਿਡ ਕਲੌਨੀ ਪਟਿਆਲਾ ਵਿਖੇ ਸ੍ਰ. ਬਲਵਿੰਦਰ ਸਿੰਘ ਪਸਿਆਣਾ ਦੀ ਪ੍ਰਧਾਨਗੀ ਵਿੱਚ ਹੋਈ।
ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬੇ ਦੇ ਜਨਰਲ ਸਕੱਤਰ ਸ੍ਰੀ ਬੀ.ਐਸ. ਸੇਖੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਨੂੰ ਵੇਚਣ ਦੇ ਫੈਸਲੇ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜਮਾਂ ਨੂੰ ਦਿਵਾਲੀ ਮੌਕੇ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਜਾਰੀ ਨਾ ਕਰਨ ਅਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਜਿਵੇਂ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨਾਂ ਵਿਚੋਂ ਵਿਕਾਸ ਟੈਕਸ ਦੇ ਨਾਂ ਤੇ ਕੱਟਿਆ ਜਾ ਰਿਹਾ ਜਜੀਆ ਟੈਕਸ ਬੰਦ ਨਾ ਕਰਨ, ਮਿਤੀ 01—01—2016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜਮਾਂ ਨੂੰ 2.45 ਦੀ ਬਜਾਏ 2.59 ਦੇ ਫੈਕਟਰ ਨਾਲ ਪੈਨਸ਼ਨਾਂ ਨਾ ਸੋਧਣ, ਮਿਤੀ 01—01—2016 ਤੋਂ 30—06—2021 ਤੱਕ ਸੋਧੇ ਤਨਖਾਹ ਸਕੇਲਾਂ ਦਾ ਏਰੀਅਰ ਯੱਕਮੁਸਤ ਅਦਾ ਨਾ ਕਰਨ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਮੰਨੀਆਂ ਹੋਈਆਂ
ਮੰਗਾਂ ਦਾ ਅਗੇਤ ਆਧਾਰ ਤੇ ਹੱਲ ਕਰਕੇ ਮੁਲਾਜਮਾਂ ਦੇ ਰੋਸ ਨੂੰ ਸ਼ਾਂਤ ਕੀਤਾ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਜਨਰਲ ਸਕੱਤਰ ਬੀ.ਐਸ.ਸੇਖੋਂ ਵੀ ਸ਼ਾਮਲ ਹੋਏ ਉਹਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਪਸਿਆਣਾ ਮੀਤ ਪ੍ਰਧਾਨ ਪੰਜਾਬ, ਰਜਿੰਦਰ ਠਾਕੁਰ ਡਿਪਟੀ ਜਨਰਲ ਸਕੱਤਰ ਪੰਜਾਬ, ਬ੍ਰਿਜ ਮੋਹਨ ਸਕੱਤਰ, ਰਜਿੰਦਰ ਸਿੰਘ ਸੋਢੀ, ਰਜਿੰਦਰ ਸੰਧੂ, ਬਲਜਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਜਗਦੀਸ਼ ਸਿੰਘ, ਸਤਪਾਲ ਮਹਿਤਾ, ਗੁਰਚਰਨ ਸਿੰਘ, ਗੁਰਭਜਨ ਸਿੰਘ, ਸ਼ਮਸ਼ੇਰ ਸਿੰਘ, ਗੁਰਬੀਰ ਸਿੰਘ ਗੁਲਾਟੀ, ਸਿਕੰਦਰ ਸਿੰਘ, ਇੰਦਰਜੀਤ ਸਿੰਘ, ਪ੍ਰੇਮ ਚੰਦ, ਅਮਰਜੀਤ ਬੇਦੀ, ਹਾਕਮ ਸਿੰਘ, ਬਰਜਿੰਦਰ ਸਿੰਘ, ਸਮੇਤ ਕੁੱਲ 45 ਮੈਂਬਰ ਮੀਟਿੰਗ ਵਿੱਚ ਸ਼ਾਮਿਲ ਹੋਏ।