ਵਡੋਦਰਾ, 9 ਜੁਲਾਈ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿਚ 40 ਸਾਲ ਪੁਰਾਣੇ ਗੰਭੀਰਾ ਪੁਲ ਦਾ ਇੱਕ ਹਿੱਸਾ ਢਹਿ ਪਿਆ, ਜਿਸ ਕਾਰਨ ਘੱਟੋ ਘੱਟ ਚਾਰ ਵਾਹਨ ਮਹੀਸਾਗਰ ਨਦੀ ਵਿੱਚ ਜਾ ਡਿੱਗੇ। ਇਸ ਦੁਰਘਟਨਾ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ ਹੈ।
ਪਾਦਰਾ ਦੇ ਪੁਲੀਸ ਅਧਿਕਾਰੀ ਵਿਜੈ ਚਰਨ ਮੁਤਾਬਕ, ਹੁਣ ਤੱਕ ਚਾਰ ਲੋਕਾਂ ਨੂੰ ਸੁਰੱਖਿਅਤ ਰੂਪ ਵਿੱਚ ਬਚਾਇਆ ਗਿਆ ਹੈ ਤੇ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਜ ਮਾਰਗ ਨਾਲ ਜੁੜੇ ਪੁਲ ਉੱਤੇ ਸਵੇਰੇ ਕਰੀਬ 7:30 ਵਜੇ ਵਾਪਰਿਆ। ਡਿੱਗਣ ਵਾਲੇ ਵਾਹਨਾਂ ਵਿਚ ਦੋ ਟਰੱਕ ਅਤੇ ਦੋ ਵੈਨਾਂ ਸ਼ਾਮਲ ਸਨ। ਇਸਤੋ ਇਲਾਵਾ ਕਾਰਜ ਜਾਰੀ ਹਨ।