ਲੁਧਿਆਣਾ, 23 ਅਕਤੂਬਰ 2025 : ਲੁਧਿਆਣਾ ਦੀ ਇੰਦਰਾ ਕਲੋਨੀ ਵਿਖੇ ਹੋਏ ਇਕ ਪੁਤਲਿਆਂ ਦੇ ਧਮਾਕੇ ਵਿਚ ਕਰੀਬ 11 ਵਿਅਕਤੀ ਝੁਲਸ ਗਏ ਹਨ, ਜਿਨਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਤੰਗ ਗਲੀ ਵਿੱਚ ਸਥਿਤ ਮਕਾਨ ਵਿੱਚ ਹੋਇਆ। ਇਹ ਮਕਾਨ ਉਸਮਾਨ ਖਾਨ ਨਾਮਕ ਵਿਅਕਤੀ ਦਾ ਹੈ, ਜੋ ਦਸ਼ਹਰਾ ਲਈ ਪੁਤਲੇ ਤਿਆਰ ਕਰਨ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ, ਉਸਨੇ ਘਰ ਵਿੱਚ ਪੁਤਲੇ ਬਣਾਉਣ ਲਈ ਵਰਤਿਆ ਜਾਣ ਵਾਲਾ ਗਨਪਾਊਡਰ ਵੱਡੀ ਮਾਤਰਾ ਵਿੱਚ ਰੱਖਿਆ ਹੋਇਆ ਸੀ,
ਜਿਸ ਕਾਰਨ ਇਹ ਧਮਾਕਾ ਵਾਪਰਿਆ, ਜਿਨਾ ਨੂੰ ਇਲਾਜ ਲਈ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਘਰ ਮਾਲਕ ਨੇ ਘਰ ਵਿੱਚ ਪੋਟਾਸ਼ ਪਦਾਰਥ ਰੱਖਿਆ ਹੋਇਆ ਸੀ ਜੋ ਅੱਗ ਲੱਗਣ ਕਾਰਨ ਧਮਾਕੇ ਦਾ ਕਾਰਨ ਬਣਿਆ। ਇਲਾਕੇ ਦੀ ਫੋਰੈਂਸਿਕ ਟੀਮ ਅਤੇ ਡੌਗ ਸਕਵੈਡ ਵੱਲੋਂ ਤਲਾਸ਼ੀ ਲਈ ਗਈ ਹੈ।