ਪਟਿਆਲਾ, 20 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵਿੱਚ ਇੱਕ ਅਹਿਮ ਨਿਯੁਕਤੀ ਕਰਦਿਆਂ, ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ ਇੱਕ ਬੇਹੱਦ ਤਜਰਬੇਕਾਰ ਅਧਿਕਾਰੀ ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਨੂੰ ਨਵਾਂ ਡਾਇਰੈਕਟਰ/ਕੁਮਰਸ਼ੀਅਲ ਨਿਯੁਕਤ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਨਵ-ਨਿਯੁਕਤ ਡਾਇਰੈਕਟਰ ਨੇ ਅੱਜ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਵਿਸ਼ੇਸ਼ ਮੌਕੇ ‘ਤੇ ਸੀ.ਏ. ਐੱਸ.ਕੇ. ਬੇਰੀ (ਡਾਇਰੈਕਟਰ/ਫਾਇਨਾਂਸ, ਪੀ.ਐੱਸ.ਪੀ.ਸੀ.ਐੱਲ.), ਇੰਜੀ. ਸੰਜੀਵ ਕੁਮਾਰ ਸੂਦ (ਡਾਇਰੈਕਟਰ/ਟੈਕਨੀਕਲ, ਪੀ.ਐੱਸ.ਟੀ.ਸੀ.ਐੱਲ.), ਅਤੇ ਸੀ.ਏ. ਵਿਨੋਦ ਬਾਂਸਲ (ਡਾਇਰੈਕਟਰ/ਫਾਇਨਾਂਸ, ਪੀ.ਐੱਸ.ਟੀ.ਸੀ.ਐੱਲ.) ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਨਵੇਂ ਡਾਇਰੈਕਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੇਸ਼ੇਵਰ ਪ੍ਰਾਪਤੀਆਂ ‘ਤੇ ਇੱਕ ਝਾਤ:
ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਨ (ਸਪੁੱਤਰੀ ਸਵ. ਸ੍ਰੀ ਮਹਿੰਦਰ ਸਿੰਘ, ਸਾਬਕਾ ਇੰਜੀਨੀਅਰ-ਇਨ-ਚੀਫ਼) ਬਿਜਲੀ ਖੇਤਰ ਵਿੱਚ 35 ਸਾਲਾਂ ਤੋਂ ਵੱਧ ਦਾ ਸ਼ਾਨਦਾਰ ਅਤੇ ਵਿਆਪਕ ਤਜਰਬਾ ਰੱਖਦੇ ਹਨ। ਅਕਤੂਬਰ 2022 ਵਿੱਚ ਇੰਜੀਨੀਅਰ-ਇਨ-ਚੀਫ਼ (ਮਟੀਰੀਅਲ ਮੈਨੇਜਮੈਂਟ) ਵਜੋਂ ਸੇਵਾਮੁਕਤ ਹੋਣ ਤੋਂ ਪਹਿਲਾਂ, ਉਹ ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ
ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ ਟ੍ਰਾਂਸਮਿਸ਼ਨ ਅਤੇ ਥਰਮਲ ਡਿਜ਼ਾਈਨ, ਰੋਪੜ ਥਰਮਲ ਪਲਾਂਟ, ਹਾਈਡਲ ਡਿਜ਼ਾਈਨ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਸੈੱਲ ਵਰਗੇ ਵਿਭਾਗਾਂ ਵਿੱਚ ਅਹਿਮ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਸਮਝੌਤਾ ਪੱਤਰਾਂ (MOUs), ਪਾਵਰ ਪਰਚੇਜ਼ ਐਗਰੀਮੈਂਟਸ (PPAs) ਅਤੇ NRSE ਪ੍ਰੋਜੈਕਟਾਂ ‘ਤੇ ਦਸਤਖਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਡਿਪਟੀ ਚੀਫ਼ ਇੰਜੀਨੀਅਰ/ਰੈਗੂਲੇਸ਼ਨ ਵਜੋਂ ਆਪਣੇ ਲਗਭਗ 5 ਸਾਲਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸਪਲਾਈ ਕੋਡ ਅਤੇ ਕਮਰਸ਼ੀਅਲ ਰੈਗੂਲੇਸ਼ਨਜ਼ ਅਤੇ ESIM ਦੇ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਸੀ.ਈ./ਈ.ਆਈ.ਸੀ. (ਮਟੀਰੀਅਲ ਮੈਨੇਜਮੈਂਟ) ਵਜੋਂ ਸੇਵਾ ਕਰਦਿਆਂ, ਉਨ੍ਹਾਂ ਨੇ 1,000 ਕਰੋੜ ਰੁਪਏ ਤੋਂ ਵੱਧ ਦੇ ਸਾਲਾਨਾ ਬਜਟ ਵਾਲੇ ਖਰੀਦ ਕਾਰਜਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਚਲਾਇਆ। ਉਨ੍ਹਾਂ ਦੀ ਸਮੁੱਚੀ ਸੇਵਾ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਲਗਾਤਾਰ ‘ਸ਼ਾਨਦਾਰ‘ (Outstanding) ਰਹੀ ਹੈ।
ਅਹੁਦਾ ਸੰਭਾਲਣ ਉਪਰੰਤ, ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਕਾਰਪੋਰੇਸ਼ਨ ਦੇ ਵਪਾਰਕ ਹਿੱਤਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।