ਪਟਿਆਲਾ, 23 ਸਤੰਬਰ – ਆਮ ਆਦਮੀ ਪਾਰਟੀ ਵੱਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਸਾਰੇ ਇਲਾਕੇ ਵਾਸੀਆਂ ਵਿਚ ਖੁਸੀ ਦਾ ਮਾਹੌਲ ਹੈ। ਇਸ ਮੌਕੇ ਹਲਕੇ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸੇ ਕੜੀ ਵਿਚ ਪਟਿਆਲਾ ਦੀ ਨਵੀਂ ਬੱਸ ਅੱਡਾ ਦੁਕਾਨਦਾਰ ਐਸੋਸੀਏਸਨ ਦੇ ਮੈਂਬਰਾਂ ਨੇ ਵੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਬਣਨ ’ਤੇ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕੀਤਾ।
ਇਸ ਮੌਕੇ ਬੱਸ ਅੱਡਾ ਐਸੋਸੀਏਸਨ ਵੱਲੋਂ ਸੁਰੇਸ ਕੁਮਾਰ, ਪ੍ਰਧਾਨ ਬੱਸ ਅੱਡਾ ਪਟਿਆਲਾ, ਜੋਨੀ ਫਤਿਹਪੁਰੀਆ ਮੈਂਬਰ ਯੂਥ ਵਿੰਗ ਪਟਿਆਲਾ ਨੇ ਚੇਅਰਮੈਨ ਰਣਜੋਧ ਹਡਾਣਾ ਨੂੰ ਫੁੱਲਾਂ ਦਾ ਬੁਕੇ ਭੇਂਟ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਹਲਕਾ ਸਨੌਰ ਦਾ ਇੰਚਾਰਜ ਬਣਨ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਤੇਜੀ ਮਿਲੇਗੀ।
ਉਹਨਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨਾਲ ਸਾਰੇ ਹਲਕਾ ਵਾਸੀ ਖੁਸ਼ ਹਨ।
ਇਸ ਮੌਕੇ ਹੋਰਾਂ ਤੋਂ ਇਲਾਵਾ ਚਰਨਜੀਤ ਸਿੰਘ, ਰਜਿੰਦਰ ਸਿੰਘ, ਕਸਮੀਰ ਸਿੰਘ ਫਤਿਹਪੁਰ ਅਤੇ ਸੋਨੂ ਹਜਾਰਾ ਸਮੇਤ ਕਈ ਹੋਰ ਪਾਰਟੀ ਵਰਕਰ ਅਤੇ ਸਮਰਥਕ ਹਾਜਰ ਸਨ।