ਪਟਿਆਲਾ, 9 ਸਤੰਬਰ : ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਯੂਨੀਵਰਸਿਟੀ ਦੇ ਟੀ-ਪੁਆਇੰਟ ‘ਤੇ ਲੱਗਣ ਜਾ ਰਹੇ ਟੈਂਕ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਟੈਂਕ ਯੂਨੀਵਰਸਿਟੀ ਦੇ ਮਕਸਦ ਅਤੇ ਭਾਵਨਾ ਦੇ ਵਿਰੋਧੀ ਹੈ।
ਉਨਾ ਕਿਹਾ ਕਿ ਯੂਨੀਵਰਸਿਟੀ ਅਤੇ ਬਾਕੀ ਵਿੱਦਿਅਕ ਅਦਾਰੇ ਉਹ ਸਥਾਨ ਹਨ ਜਿੱਥੇ ਸਿਰਫ਼ ਸਿੱਖਿਆ, ਵਿਚਾਰ-ਵਟਾਂਦਰਾ ਅਤੇ ਖੋਜ ਦਾ ਕਾਰਜ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਵਿੱਚ ਅਕਾਦਮਿਕ ਅਤੇ ਖੁੱਲ੍ਹੇ ਵਿਚਾਰਾਂ ਦਾ ਮਾਹੌਲ ਹੋਣਾ ਚਾਹੀਦਾ ਹੈ। ਵਿਦਿਆਰਥੀ ਜਥੇਬੰਦੀਆਂ ਨੇ ਆਪਣੀ ਰਾਏ ਸਬੰਧਿਤ ਵਿਭਾਗ ਨੂੰ ਦਰਜ ਕਰਵਾ ਦਿੱਤੀ ਹੈ, ਜਿਸ ‘ਤੇ ਗੈਰ-ਰਸਮੀ ਤੌਰ ‘ਤੇ ਵਿਭਾਗ ਵੱਲੋਂ ਇਹ ਆਖਿਆ ਗਿਆ ਹੈ ਕਿ ਵਿਦਿਆਰਥੀ ਜਥੇਬੰਦੀਆਂ ਦੇ ਵਿਰੋਧ ਸਦਕਾ ਟੈਂਕ ਲਗਾਉਣ ਦਾ ਫ਼ੈਸਲਾ ਵਾਪਸ ਲਿਆ ਜਾਂਦਾ ਹੈ।
ਇਸ ਮੌਥੇ ਸੁਖਮਿੰਦਰ ਸਿੰਘ, ਮਨਿੰਦਰ ਸਿੰਘ, ਰਮਨ ਸਿੰਘ, ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ, ਰਾਹੁਲ, ਗੁਰਜੰਟ ਸਿੰਘ, ਕਰਨਵੀਰ ਸਿੰਘ, ਮਨਦੀਪ ਸਿੰਘ, ਗੁਰਸ਼ਿੰਦਰ ਸਿੰਘ ਆਦਿ ਵਿਦਿਆਰਥੀ ਆਗੂ ਸ਼ਾਮਲ ਸਨ।