ਪੀਐਮ ਇਜ ਕੰਪਰੋਮਾਈਜ ਦੇ ਨਾਅਰੇ ਨਾਲ ਕਾਂਗਰਸ ਦਾ ਪ੍ਰਦਰਸ਼ਨ , ਰਾਹੁਲ ਤੇ ਬਿੱਟੂ ਵਿਚਾਲੇ ਬਹਿਸ

ਨਵੀਂ ਦਿੱਲੀ, 4 ਫਰਵਰੀ : ਪੀਐਮ ਇਜ ਕੰਪਰੋਮਾਈਜ ਦੇ ਨਾਅਰੇ ਤਹਿਤ ਅੱਜ ਕਾਂਗਰਸੀਆਂ ਵਲੋ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ, ਜਿਸ ਤਹਿਤ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ “ਸਮਝੌਤਾ ਕਰ ਚੁੱਕੇ ਹੋਣ” ਦਾ ਦੋਸ਼ ਲਾਉਂਦਿਆਂ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਤਣਾਅ ਭਰੀ ਤਕਰਾਰ ਵੀ ਵੇਖਣ ਨੂੰ ਮਿਲੀ।

ਦਸ ਦਈਹੇ ਕਿ ਪ੍ਰਦਰਸ਼ਨ ਦੌਰਾਨ ਕਾਂਗਰਸੀ ਸੰਸਦ ਮੈਂਬਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਇਕੱਠੇ ਹੋਏ ਹੋਏ ਸਨ, ਜਿਨ੍ਹਾਂ ’ਤੇ ਪੀਐਮ ਇਜ ਕੰਪਰੋਮਾਈਜ ਲਿਖਿਆ ਹੋਇਆ ਸੀ। ਇਹ ਪ੍ਰਦਰਸ਼ਨ ਰਾਹੁਲ ਗਾਂਧੀ ਵੱਲੋਂ ਇਕ ਦਿਨ ਪਹਿਲਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਮੀਡੀਆ ਸਾਹਮਣੇ ਕੀਤੇ ਗਏ ਦਾਅਵਿਆਂ ਨੂੰ ਦੁਹਰਾਉਣ ਲਈ ਕੀਤਾ ਗਿਆ।

ਇਸ ਮੌਕੇ ਜਦੋਂ ਰੇਲ ਰਾਜ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਕੋਲੋਂ ਲੰਘੇ, ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ “ਗੱਦਾਰ ਦੋਸਤ” ਕਹਿ ਦਿੱਤਾ। ਇਸਤੋ ਬਾਅਦ ਜਵਾਬ ਦਿੰਦਿਆਂ ਰਵਨੀਤ ਬਿੱਟੂ ਨੇ ਵੀ ਉਨਾ ਉਪਰ ਕਈ ਦੋਸ਼ ਲਗਾਏ, ਜਿਸਤੋ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ।

Scroll to Top