ਪਾਵਰ ਸਲੈਪ : ਇੰਡੀਆ ਦਾ ਜੁਝਾਰ ਸਿੰਘ ਛਾਇਆ

ਰੋਪੜ, 27 ਅਕਤੂਬਰ : ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸਬੰਧਤ ਜੁਝਾਰ ਸਿੰਘ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਉਦੇ ਹੋਏ ਭਾਰਤ ਦਾ ਨਾਮ ਰੋਸਨ ਕੀਤਾ ਹੈ।

ਜਿਕਰਯੋਗ ਹੈ ਕਿ 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਦੇ ਤੀਜੇ ਦੌਰ ਵਿੱਚ ਜੁਝਾਰ ਸਿੰਘ ਨੇ ਆਪਣੇ ਰੂਸੀ ਪ੍ਰਤੀਦੰਦੀ ਐਂਟੋਨੀ ਗਲੁਸ਼ਕਾ ਨੂੰ ਇੱਕ ਤਿੱਖੇ ਥੱਪੜ ਨਾਲ ਪਿੱਛੇ ਧਕੇਲ ਦਿੱਤਾ ਅਤੇ ਮੁਕਾਬਲਾ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਜੁਝਾਰ ਨੇ ਪਾਵਰ ਸਲੈਪ ਖੇਡ ਵਿੱਚ ਭਾਰਤ ਦਾ ਪਹਿਲਾ ਖਿਤਾਬ ਹਾਸਲ ਕੀਤਾ।

ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਜਿੱਤ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ,
“ਅੱਜ ਮੇਰਾ ਸੁਪਨਾ ਪੂਰਾ ਹੋਇਆ। ਮੈਂ ਹੁਣ ਪਹਿਲਾ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣ ਗਿਆ ਹਾਂ।” ਜੁਝਾਰ ਸਿੰਘ ਦੀ ਇਸ ਜਿੱਤ ਦਾ ਜਸਨ ਦੇਖਣ ਨੂੰ ਮਿਲ ਰਿਹਾ ਹੈ ਤੇ ਹੋਰ ਕੋਈ ਉਸਨੂੰ ਵਧਾਈ ਦੇ ਰਿਹਾ ਹੈ।

Scroll to Top