ਪਾਕ : ਖ਼ੈਬਰ ਪਖ਼ਤੂਨਖ਼ਵਾ ’ਚ ਡਰੋਨ ਹਮਲੇ ਤੋਂ ਬਾਅਦ 50 ਤੋਂ ਵੱਧ ਸਕੂਲ ਬੰਦ

ਦਿੱਲੀ, 3 ਮਾਰਚ : ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਵਿੱਚ ਸੁਰੱਖਿਆ ਚਿੰਤਾਵਾਂ ਕਾਰਨ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖੈਬਰ ਪਖਤੂਨਬਾ ਸੂਬੇ ’ਚ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਬੰਦ ਰੱਖੀਆਂ ਗਈਆਂ। ਉਧਰ ਦੂਸਰੇ ਪਾਸੇ Ali Khamenei ਦੀ ਹੱਤਿਆ ਦੇ ਰੋਸ ਵਜੋਂ ਦੇਸ਼ ਪੱਧਰੀ ਮੁਜ਼ਾਹਰਿਆਂ ਦੇ ਚਲਦਿਆਂ ਕਰਾਚੀ ਦੇ ਪੱਛਮੀ ਅਤੇ ਦੱਖਣੀ ਜ਼ਿਲ੍ਹਿਆਂ ਵਿੱਚ ਕਈ ਮੁੱਖ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਘਟਨਾ ਮੁਹਮੰਦ ਜ਼ਿਲ੍ਹੇ ਦੀ ਗ਼ਲਾਨਾਈ ਤਹਿਸੀਲ ਵਿੱਚ ਵਾਪਰੀ, ਜਿੱਥੇ ਇੱਕ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਗਵਰਨਰ ਮਾਡਲ ਹਾਈ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਕੂਲ ਦੇ ਵਿਹੜੇ ਵਿਚੋਂ ਯੂਏਵੀ ਦਾ ਮਲਬਾ ਬਰਾਮਦ ਹੋਇਆ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਘਟਨਾ ਮਗਰੋਂ ਸੁਰੱਖਿਆ ਬਲਾਂ ਵੱਲੋਂ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਐਹਤਿਆਤਨ ਮੁਹਮੰਦ ਜ਼ਿਲ੍ਹੇ ਦੇ ਘੱਟੋ-ਘੱਟ 54 ਸਰਕਾਰੀ ਸਕੂਲ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ।

Scroll to Top