ਪਾਕਿਸਤਾਨੀ ਨਾਗਰਿਕ ਨੂੰ ਫਰਜ਼ੀ ਪਛਾਣ ਨਾਲ ਭਾਰਤ ਵਿਚ ਰਹਿਣ ਤੇ ਕੀਤਾ ਪਰਿਵਾਰ ਸਮੇਤ ਗ੍ਰਿਫ਼ਤਾਰ

ਪਾਕਿਸਤਾਨੀ ਨਾਗਰਿਕ ਨੂੰ ਫਰਜ਼ੀ ਪਛਾਣ ਨਾਲ ਭਾਰਤ ਵਿਚ ਰਹਿਣ ਤੇ ਕੀਤਾ ਪਰਿਵਾਰ ਸਮੇਤ ਗ੍ਰਿਫ਼ਤਾਰ
ਬੈਂਗਲੁਰੂ : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ ’ਚ ਫ਼ਰਜ਼ੀ ਪਛਾਣ ਨਾਲ ਨਾਜਾਇਜ਼ ਤੌਰ ’ਤੇ ਛੇ ਸਾਲਾਂ ਤੋਂ ਰਹਿ ਰਹੇ ਪਾਕਿਸਤਾਨੀ ਨਾਗਰਿਕ ਨੂੰ ਪਰਿਵਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਦੀ ਪਤਨੀ ਬੰਗਲਾਦੇਸ਼ ਦੀ ਹੈ ਤੇ ਉਹ ਪਹਿਲਾਂ ਢਾਕਾ ’ਚ ਰਹਿ ਰਹੇ ਸਨ, ਜਿਥੇ ਦੋਵਾਂ ਨੇ ਵਿਆਹ ਕਰ ਲਿਆ ਸੀ । ਉਹ 2014 ’ਚ ਦਿੱਲੀ ਆਏ ਸਨ ਤੇ ਬਾਅਦ ’ਚ 2018 ’ਚ ਬੈਂਗਲੁਰੂ ਸ਼ਿਫਟ ਹੋ ਗਏ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਲੋਕ ਉਸਦੇ ਸਹੁਰੇ ਪਰਿਵਾਰ ਦੇ ਹਨ। ਐਤਵਾਰ ਨੂੰ ਬੈਂਗਲੁਰੂ ’ਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ’ਚ ਕੇਸ ਦਰਜ ਕਰ ਕੇ ਚਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ’ਚ ਉਸ ਦੇ ਨੈੱਟਵਰਕ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਰੇ ਕਿਰਾਏ ਦੇ ਮਕਾਨ ’ਚ ਜਿਗਨੀ ਇਲਾਕੇ ’ਚ ਰਹਿ ਰਹੇ ਸਨ। ਉਨ੍ਹਾਂ ਫ਼ਰਜ਼ੀ ਨਾਂ ਦੇ ਦਸਤਾਵੇਜ਼ ਬਣਵਾਏ ਹੋਏ ਸਨ। ਉਨ੍ਹਾਂ ਦੇ ਮਕਾਨ ’ਚੋਂ ਕੀ ਮਿਲਿਆ, ਇਸ ਸਬੰਧ ’ਚ ਪੁੱਛੇ ਜਾਣ ’ਤੇ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਇਸ ਦਾ ਪਤਾ ਲਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਇਥੇ ਕਦੋਂ ਆਏ ਹਨ। ਉਹ ਇਥੇ ਇਕ ਰੈਸਟੋਰੈਂਟ ’ਚ ਚਲਾ ਰਹੇ ਸਨ ।

Leave a Comment

Your email address will not be published. Required fields are marked *

Scroll to Top