ਪਟਿਆਲਾ : ਪਹਿਲਵਾਨ ਲੋਕ ਭਲਾਈ ਯੂਥ ਕਲੱਬ ਮੋਦੀ ਪਲਾਜਾ ਪਟਿਆਲਾ ਵੱਲੋਂ ਅੱਜ ਸ੍ਰਿਸ਼ਟੀ ਰਚਿਤ ਭਗਵਾਨ ਵਾਲਮੀਕੀ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਨਾਭਾ ਗੇਟ ਮੋਦੀ ਪਲਾਜ਼ਾ ਪਟਿਆਲਾ ਦੇ ਸਾਹਮਣੇ ਸਮੋਸੇ ਅਤੇ ਲੱਡੂਆਂ ਦਾ ਅਟੁੱਟ ਭੰਡਾਰਾ ਕੀਤਾ ਗਿਆ। ਧਾਰਮਿਕ ਸਮਾਗਮ ਵਿੱਚ ਪਹੁੰਚੇ
ਇੰਦਰਮੋਹਨ ਸਿੰਘ ਬਜਾਜ ਸ਼ਿਰੋਮਣੀ ਅਕਾਲ ਦਲ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਧਾਰਮਿਕ ਸਮਾਗਮਾਂ ਵਿੱਚ ਆ ਕੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਗਰੀਬ ਜਰੂਰਤਮੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਲੱਬ ਪ੍ਰਧਾਨ ਹਰਮੇਸ਼ ਪਹਿਲਵਾਨ ਬਾਰੇ ਕਿਹਾ ਕਿ ਕਲੱਬ ਨੇ ਹਮੇਸ਼ਾ ਹੀ ਲੋਕ ਭਲਾਈ ਲਈ ਅਹਿਮ ਯੋਗਦਾਨ ਪਾਇਆ ਹੈ ਇਸ ਮੌਕੇ ਕਲੱਬ ਵੱਲੋਂ ਇੰਦਰ ਮੋਹਨ ਸਿੰਘ ਬਜਾਜ ਜੀ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ
ਭਗਵਾਨ ਵਾਲਮੀਕੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦਿਨ ਭਰ ਕਲੱਬ ਦੇ ਨੌਜਵਾਨਾਂ ਵੱਲੋਂ ਲੱਡੂ ਅਤੇ ਸਮੋਸੇ ਵੰਡੇ ਗਏ ਸਮਾਜ ਸੇਵਕ ਹਰਨੇਕ ਮਹਿਲ ਪਟਿਆਲਾ ਨੇ ਕਿਹਾ ਕਿ ਕਲੱਬ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਹਰਮੇਸ਼ ਪਹਿਲਵਾਨ, ਭਰਤ ਕੁਮਾਰ, ਪ੍ਰਿੰਸੀਪਲ ਤਰਲੋਚਨ ਜੀ ਪਰਮਵੀਰ ਸਿੰਘ ਜਸਪਾਲ ਕੌਰ ਲਵਿਸ ਧਾਲੀਵਾਲ ਦੀਵਾਨਸੂ ਧਾਲੀਵਾਲ ਸੁਮੀਲ ਖੁਰੇਸੀ ਆਦ ਹਾਜ਼ਰ ਸਨ ਭਲਵਾਨ ਲੋਕ ਭਲਾਈ ਯੂਥ ਕਲੱਬ ਮੋਦੀ ਪਲਾਜਾ ਪਟਿਆਲਾ ਵੱਲੋਂ ਫੋਟੋ ਕੈਪਸ਼ਨ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਮੋਦੀ ਪਲਾਜਾ ਵਿੱਚ ਭੰਡਾਰਾ ਵਰਤਾਉਂਦੇ ਹੋਏ ਸਰਦਾਰ ਇੰਦਰ ਮੋਹਨ ਸਿੰਘ ਬਜਾਜ ਹਰਮੇਸ਼ ਪਹਿਲਵਾਨ ਆਦਿ ।