ਪਲੇਨ ਕਰੈਸ ਹਾਦਸੇ ਵਿਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਹੋਈ ਮੌਤ

ਮੁੰਬਈ, 28 ਜਨਵਰੀ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅੱਜ ਇਕ ਪਲੇਨ ਕਰੈਸ ਹਾਦਸੇ ਵਿਚ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਲੈ ਕੇ ਵੱਖ-ਵੱਖ ਰਾਜਸੀ ਅਤੇ ਸਾਮਾਜਿਕ ਨੇਤਾਵਾਂ ਵਲੋ ਸ਼ੋਕ ਦੇ ਪ੍ਰਗਟਾਵੇ ਵੀ ਕੀਤੇ ਜਾ ਰਹੇ ਹਨ।

ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਵਿਚ ਉਨ੍ਹਾਂ ਸਮੇਤ ਹੋਰ ਪੰਜ ਲੋਕਾਂ ਨੇ ਵੀ ਆਪਣੀ ਜਾਨ ਗਵਾਈ ਹੈ।ਇਹ ਦੁਖਦਾਈ ਘਟਨਾ ਪੁਨੇ ਜ਼ਿਲ੍ਹੇ ਦੇ ਬਾਰਾਮਤੀ ਹਵਾਈ ਅੱਡੇ ਨੇੜੇ ਉਸ ਵਕਤ ਵਾਪਰੀ ਜਦੋਂ ਉਨਾਂ ਦਾ ਲੀਅਰਜੈੱਟ 45 (Learjet 45) ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਦਸ ਦਈਏ ਕਿ ਇਸ ਹਾਦਸੇ ਵਿੱਚ ਕੋਈ ਵੀ ਜ਼ਿੰਦਾ ਨਹੀਂ ਬਚਿਆ। ਘਟਨਾ ਵਿੱਚ ਸਿਰਫ਼ ਉਪ ਮੁੱਖ ਮੰਤਰੀ ਹੀ ਨਹੀਂ, ਬਲਕਿ ਉਨ੍ਹਾਂ ਦੇ ਨਾਲ ਦੇ ਅਧਿਕਾਰੀ ਵੀ ਇਸਦਾ ਸਿ਼ਕਾਰ ਹੋ ਗਏ। ਫਿਲਫਾਲ ਜਾਂਚ ਟੀਮਾਂ ਵਲੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Scroll to Top