ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ 3.5 ਏਕੜ ਦੇ ਖੇਤਰ ਵਿੱਚ 45 ਕਿਸਮਾਂ ਦੇ ਲਗਭਗ 35,000 ਪੌਦੇ ਲਗਾ ਕੇ ਇਸ ਜੰਗਲ ਨੂੰ ਵਿਕਸਤ ਕਰ ਰਿਹਾ ਹੈ। ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਵਰਧਮਾਨ ਸਟੀਲਜ਼ ਦੇ ਚੇਅਰਮੈਨ ਸ਼੍ਰੀ ਸਚਿਤ ਜੈਨ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਕਿ ਉਹ ਪਟਿਆਲਾ ਵਿੱਚ ਜੰਗਲਾਤ ਵਿਕਾਸ ਲਈ ਅੱਗੇ ਆਏ ਹਨ ਅਤੇ ਸ਼ਹਿਰ ਨੂੰ ਹਰੇ ਭਰੇ ਭਵਿੱਖ ਲਈ ਆਪਣਾ ਸਮਰਥਨ ਦੇ ਰਹੇ ਹਨ।
ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਗੁਪਤਾ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਤੇ ਮੇਅਰ ਪਟਿਆਲਾ ਦਾ ਇਸ ਮਹੱਤਵਪੂਰਨ ਅਤੇ ਪਰਿਆਵਰਣ-ਮਿੱਤਰ ਪਹਿਲਕਦਮੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਦੇ ਵਸਨੀਕ ਵੀ ਇਸ ਕਾਰਜ ਨਾਲ ਜੁੜ ਕੇ ਪੌਧੇ ਲਗਾਉਣ ਵਿੱਚ ਯੋਗਦਾਨ ਪਾਉਣਗੇ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਮੀਆਵਾਕੀ ਜੰਗਲ ਨਾ ਸਿਰਫ਼ ਪਟਿਆਲਾ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਕਰੇਗਾ, ਬਲਕਿ ਉਦਯੋਗਿਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਹਤਮੰਦ ਮਾਹੌਲ ਵੀ ਪ੍ਰਦਾਨ ਕਰੇਗਾ। ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀਐਸਆਰ ਮੁਖੀ ਸ਼੍ਰੀ ਅਮਿਤ ਧਵਨ ਨੇ ਦੱਸਿਆ ਕਿ ਕੰਪਨੀ ਨੇ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਇਹ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜੋ ਪਟਿਆਲਾ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਮਿਸਾਲੀ ਕਦਮ ਹੈ।
ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਕਪਿਲ ਗੁਪਤਾ, ਜਨਰਲ ਸਕੱਤਰ ਕਮਲ ਮਹਿੰਦਰ, ਜੋਇੰਟ ਸਕੱਤਰ ਰਾਹੁਲ ਟਾਇਲ, ਚੇਅਰਮੈਨ ਪਰਮਜੀਤ ਸਿੰਘ, ਵਾਈਸ ਚੇਅਰਮੈਨ ਅਰੁਣ ਗੁਪਤਾ, ਵਾਈਸ ਚੇਅਰਮੈਨ ਐਸਪੀਐਸ ਢਿੱਲੋਂ, ਐਸਕੇ ਮਹਾਜਨ, ਰਜਿੰਦਰ ਬਾਂਸਲ, ਵਿਪਨ ਅਗਰਵਾਲ, ਜਤਿੰਦਰ ਗਰਗ, ਦੀਪਕ ਗੁਪਤਾ, ਰਾਜਿੰਦਰ ਮੋਹਨ ਸੈਕਟਰੀ ਮੇਅਰ ਤੇ ਵਿਕਰਮ ਮਲਹੋਤਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।