ਨੌਜਵਾਨ ਸਭਾ ਨੇ ਕੀਤੀ,ਬੋਸਰ ਕਲਾਂ ਬੀੜ ਦੇ ਰਸਤੇ ਦੀ ਸਫਾਈ

ਸਨੌਰ 6 ਅਕਤੂਬਰ – ਸਨੌਰ ਤੋਂ ਪਿੰਡ ਬੋਸਰ ਰੋਡ ਤੇ ਸਥਿਤ ਬੀੜ ਦੀ ਸਫਾਈ ਪਿੰਡ ਬੋਸਰ ਕਲਾਂ ਦੇ ਨੌਜਵਾਨ ਸਭਾ ਵੱਲੋਂ ਕੀਤੀ ਗਈ।ਇਹ ਬੀੜ ਵਾਲਾ ਰਸਤਾ ਲੱਗਭੱਗ 15 ਪਿੰਡਾਂ ਨੂੰ ਲੱਗਦਾ ਹੈ।ਰਾਤ ਨੂੰ ਇਸ ਬੀੜ ਵਾਲੇ ਰਸਤੇ ਵਿੱਚ ਬਹੁਤ ਲੁੱਟਾਂ ਖੋਹਾਂ ਹੁੰਦੀਆਂ ਹਨ।ਇਸ ਰਸਤੇ ਵਿੱਚ ਨਸ਼ੇੜੀਆਂ ਵੱਲੋਂ ਆਮ ਲੋਕਾਂ ਨੂੰ ਲੁੱਟਿਆ ਜਾਂਦਾ ਹੈ।
ਕਾਫੀ ਸਮੇਂ ਪਹਿਲਾਂ ਪਿੰਡ ਬੋਸਰ ਕਲਾਂ ਦੇ ਨੌਜਵਾਨ ਦਾ ਇਸ ਬੀੜ ਦੇ ਕਤਲ ਵੀ ਹੋਇਆ ਸੀ।ਸਮਾਜ ਸੇਵੀ ਗੁਰਮੁੱਖ ਸਿੰਘ ਸਮਰਾਓ ਵੱਲੋਂ ਬੀੜ ਦੇ ਆਲੇ-ਦੁਆਲੇ ਲਾਈਟਾਂ ਲਗਵਾਈਆਂ ਗਈਆਂ।ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਫਾਇਦਾ ਹੋਵੇਗਾ।ਇਸ ਮੌਕੇ ਜਾਗਦੇ ਰਹੋ ਕਲੱਬ ਪਟਿਆਲਾ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਨੌਜਵਾਨ ਵੱਲੋਂ ਇਹੋ ਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ,ਜੋ ਕਿ ਬਹੁਤ ਹੀ ਸਲਾਘਾਯੋਗ ਹਨ।ਇਹ ਬੀੜ ਇੱਕ ਖਤਰਨਾਕ ਬੀੜ ਹੈ,ਰਾਤ ਨੂੰ ਲੰਘਣ ਵੇਲੇ ਬਹੁਤ ਔਖਾ ਹੁੰਦਾ ਹੈ,ਜਿਸ ਕਰਕੇ ਇੱਥੇ ਬਹੁਤ ਸਾਰੀਆਂ ਅਣਹੋਣੀਆਂ ਘਟਨਾਵਾਂ ਹੋਈਆਂ ਹਨ।
ਜੰਗਲਾਤ ਮਹਿਕਮੇ ਨੂੰ ਇਸ ਦੀ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈ।ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰ,ਸਮਾਜ ਸੇਵੀ ਗੁਰਮੁੱਖ ਸਿੰਘ ਸਮਰਾਓ,ਰਣਜੀਤ ਸਿੰਘ ਬੋਸਰ,ਹੈਪੀ,ਅਗਮਜੋਤ ਸਿੰਘ,ਮਾਸਟਰ ਰਜਿੰਦਰ ਸਿੰਘ,ਪਰਵਿੰਦਰ ਸਿੰਘ ਸਮਰਾਓ,ਮਿਸਤਰੀ ਰਾਜੂ ਖਾਨ,ਭੋਲਾ ਸਿੰਘ,ਅਤੇ ਮਨਿੰਦਰ ਸਿੰਘ ਹਾਜ਼ਰ ਸੀ।
Scroll to Top