ਨੌਂ ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ: ਚੋਣ ਕਮਿਸ਼ਨ

ਨੌਂ ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ: ਚੋਣ ਕਮਿਸ਼ਨ
ਨਵੀਂ ਦਿੱਲੀ, 7 ਅਗਸਤ : ਚੋਣ ਕਮਿਸ਼ਨ ਨੇ ਇਥੇ ਐਲਾਨ ਕੀਤਾ ਹੈ ਕਿ ਨੌਂ ​​ਰਾਜਾਂ ਵਿੱਚ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣਗੀਆਂ। ਕੇਂਦਰੀ ਮੰਤਰੀ ਪੀਯੂਸ਼ ਗੋਇਲ, ਸਰਬਾਨੰਦ ਸੋਨੋਵਾਲ ਅਤੇ ਜੋਤੀਰਾਦਿਤਿਆ ਸਿੰਧੀਆ ਸਮੇਤ ਮੌਜੂਦਾ ਮੈਂਬਰ ਲੋਕ ਸਭਾ ਲਈ ਚੁਣੇ ਜਾਣ ਕਾਰਨ ਰਾਜ ਸਭਾ ਦੀਆਂ 10 ਸੀਟਾਂ ਖਾਲੀ ਹੋਈਆਂ ਹਨ। ਕਮਿਸ਼ਨ ਨੇ ਕਿਹਾ ਕਿ ਰਾਜ ਸਭਾ ਚੋਣਾਂ ਲਈ ਨੋਟੀਫਿਕੇਸ਼ਨ 14 ਅਗਸਤ ਨੂੰ ਜਾਰੀ ਕੀਤਾ ਜਾਵੇਗਾ ਅਤੇ ਚੋਣ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਹਰ ਰਾਜ ਸਭਾ ਸੀਟ ਲਈ ਵੱਖਰੀਆਂ ਚੋਣਾਂ 3 ਸਤੰਬਰ ਨੂੰ ਹੋਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।

Leave a Comment

Your email address will not be published. Required fields are marked *

Scroll to Top