ਨੀਟ ਪ੍ਰੀਖਿਆ ਮਾਮਲੇ ਵਿਚ ਐਨ. ਟੀ. ਏ. ਨੇ ਪਾਈ ਸੁਪਰੀਮ ਕੋਰਟ ਵਿੱਚ ਕੇਸ ਤਬਦੀਲ ਕਰਵਾਉਣ ਲਈ ਪਟੀਸ਼ਨ

ਨੀਟ ਪ੍ਰੀਖਿਆ ਮਾਮਲੇ ਵਿਚ ਐਨ. ਟੀ. ਏ. ਨੇ ਪਾਈ ਸੁਪਰੀਮ ਕੋਰਟ ਵਿੱਚ ਕੇਸ ਤਬਦੀਲ ਕਰਵਾਉਣ ਲਈ ਪਟੀਸ਼ਨ
ਨਵੀਂ ਦਿੱਲੀ, : ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਨੇ ਨੀਟ-ਯੂ. ਜੀ. ਪੇਪਰ ਲੀਕ ਸਬੰਧੀ ਰਾਜਸਥਾਨ ਹਾਈ ਕੋਰਟ ਵਿਚ ਬਕਾਏ ਪਈਆਂ ਪਟੀਸ਼ਨਾਂ ਨੂੰ ਸਰਵਉਚ ਅਦਾਲਤ ਵਿਚ ਤਬਦੀਲ ਕਰਨ ਲਈ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ਵਿਚ 15 ਜੁਲਾਈ ਨੂੰ ਸੁਣਵਾਈ ਹੋਵੇਗੀ ਤੇ ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਕਰੇਗਾ। ਸਰਵਉਚ ਅਦਾਲਤ ਨੇ ਇਸ ਤੋਂ ਪਹਿਲਾਂ 20 ਜੂਨ ਨੂੰ ਇਕ ਕੇਸ ਦੀ ਸੁਣਵਾਈ ਕਰਦਿਆਂ ਦੇਸ਼ ਭਰ ਦੀਆਂ ਹਾਈ ਕੋਰਟਾਂ ਵਿਚ ਇਸ ਸਬੰਧੀ ਬਕਾਇਆ ਪਈਆਂ ਪਟੀਸ਼ਨਾਂ ਦੀ ਕਾਰਵਾਈ ’ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਸੀ।

Leave a Comment

Your email address will not be published. Required fields are marked *

Scroll to Top