ਨੀਟ ਪ੍ਰੀਖਿਆ ਮਾਮਲੇ ਵਿਚ ਆਇਆ ਨਵਾਂ ਤੇ ਦਿਲਚਸਪ ਮੋੜ
ਪਟਨਾ ਤੋ਼ ਗ੍ਰਿ਼ਫ਼ਤਾਰ ਉਮੀਦਵਾਰ ਅਨੁਰਾਗ ਯਾਦਵ ਨੇ ਕੀਤਾ ਪ੍ਰੀਖਿਆ ਤੋ. ਪਹਿਲਾਂ ਪੇਪਰ ਮਿਲਣ ਦਾ ਖੁਲਾਸਾ
ਨਵੀ. ਦਿੱਲੀ : ਭਾਰਤ ਵਿਚ ਹਾਲ ਹੀ ਵਿਚ ਵਾਪਰੇ ਯੂ. ਜੀ. ਸੀ. ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਇਕ ਨਵਾਂ ਤੇ ਦਿਲਚਸਪ ਮੋੜ ਆਇਆ ਹੈ। ਇਸ ਮਾਮਲੇ ਵਿਚ ਪਟਨਾ ਤੋਂ ਗ੍ਰਿਫ਼ਤਾਰ ਕੀਤੇ ਅਨੁਰਾਗ ਯਾਦਵ ਨਾਮੀ ਉਮੀਦਵਾਰ ਨੇ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਹੀ ਪੇਪਰ ਮਿਲੇ ਸਨ ਤੇ ਸਾਰੀ ਰਾਤ ਸਵਾਲਾਂ ਦੇ ਜਵਾਬ ਯਾਦ ਵੀ ਕਰਵਾਏ ਗਏ ਸਨ। ਦੱਸਣਯੋਗ ਹੈ ਕਿ ਸਿੱਖਿਆ ਮੰਤਰਾਲੇ ਨੇ ਜਿਥੇ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈ ਪ੍ਰੀਖਿਆ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ, ਉਥੇ ਮਾਮਲੇ ਦੀ ਪੂਰੀ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ ਹੈ।