ਨਾਰਕੋ ਅਤਿਵਾਦ ਮਾਮਲਾ : ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਦਾਲਤ ਵਿੱਚ ਪੇਸ਼

ਦਿੱਲੀ, 6 ਜਨਵਰੀ : ਬੀਤੇ ਦਿਲੀ ਅਮਰੀਕਾ ਵਲੋ ਵੈਨੇਜੁਏਲਾ ਦੇ ਰਾਸ਼ਟਰਪਤੀ ਉਪਰ ਕਾਰਵਾਈ ਕਰਕੇ ਉਸਨੂੰ ਹਿਰਾਸਤ ਵਿਚ ਲਿਆ ਗਿਆ ਸੀ। ਅੱਜ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਨਾਰਕੋ ਅਤਿਵਾਦ ਨਾਲ ਜੁੜੇ ਦੋਸ਼ਾਂ ਦੇ ਮਾਮਲੇ ਵਿੱਚ ਅੱਜ ਅਮਰੀਕਾ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਬਾਅਦ ਦੁਪਹਿਰ ਜੱਜ ਸਾਹਮਣੇ ਲਿਆਂਦਾ ਗਿਆ, ਜਿੱਥੇ ਸੰਖੇਪ ਪਰ ਲਾਜ਼ਮੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ। ਇਸ ਪੇਸ਼ੀ ਨਾਲ ਇਹ ਸਵਾਲ ਹੋਰ ਗਹਿਰਾ ਹੋ ਗਿਆ ਹੈ ਕਿ ਕੀ ਮਾਦੂਰੋ ਖ਼ਿਲਾਫ਼ ਅਮਰੀਕੀ ਅਦਾਲਤ ਵਿੱਚ ਪੂਰਾ ਮੁਕੱਦਮਾ ਚਲਾਇਆ ਜਾ ਸਕੇਗਾ ਜਾਂ ਨਹੀਂ ।

ਉਧਰ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਅਗਲੇ ਸਮੇਂ ਵਿੱਚ ਲੰਬੀ ਕਾਨੂੰਨੀ ਪ੍ਰਕਿਰਿਆ ਦਾ ਰੂਪ ਧਾਰ ਸਕਦਾ ਹੈ, ਕਿਉਂਕਿ ਇਸ ਨਾਲ ਅੰਤਰਰਾਸ਼ਟਰੀ ਕਾਨੂੰਨ ਅਤੇ ਇੱਕ ਮੌਜੂਦਾ ਰਾਸ਼ਟਰਪਤੀ ਦੀ ਕਾਨੂੰਨੀ ਛੂਟ ਵਰਗੇ ਮੁੱਦੇ ਜੁੜੇ ਹੋਏ ਹਨ ।

Scroll to Top