ਨਾਭਾ ਵਿਖੇ ਹਿੰਦੂ ਭਾਈਚਾਰੇ ਵੱਲੋਂ ਨਗਰ ਕੌਸ਼ਲ ਨਾਭਾ ਵਲੋਂ ਪਵਿੱਤਰ ਬਾਵਨ ਦੁਆਦਸੀ ਦੇ ਤਿਉਹਾਰ ਨੂੰ ਠੇਸ ਪਹੁੰਚਾਉਣ ਦੇ ਵਿਰੋਧ ਵਿਚ ਕੀਤੀ ਹੰਗਾਮੀ ਮੀਟਿੰਗ

ਨਾਭਾ ਵਿਖੇ ਹਿੰਦੂ ਭਾਈਚਾਰੇ ਵੱਲੋਂ ਨਗਰ ਕੌਸ਼ਲ ਨਾਭਾ ਵਲੋਂ ਪਵਿੱਤਰ ਬਾਵਨ ਦੁਆਦਸੀ ਦੇ ਤਿਉਹਾਰ ਨੂੰ ਠੇਸ ਪਹੁੰਚਾਉਣ ਦੇ ਵਿਰੋਧ ਵਿਚ ਕੀਤੀ ਹੰਗਾਮੀ ਮੀਟਿੰਗ
ਨਗਰ ਕੌਸ਼ਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਅਸਤੀਫੇ ਦੀ ਕੀਤੀ ਮੰਗ 16 ਸਤੰਬਰ ਨੂੰ ਸਵੇਰੇ 8 ਵਜੇ ਤੋਂ 12 ਵਜੇ ਤੱਕ ਨਾਭਾ ਬੰਦ ਦਿੱਤਾ ਸੱਦਾ
ਮਾਮਲਾ ਨਗਰ ਕੋਸਲ ਵਲੋਂ ਬਾਵਨ ਦੁਆਦਸੀ ਸਮਾਗਮ ਦੇ ਹੋਲਡਿੰਗ ਉਤਾਰਕੇ ਕੂੜੇ ਵਾਲੀ ਟਰਾਲੀ ਚ ਸੁੱਟਣ ਦਾ
ਨਾਭਾ : ਨਾਭਾ ਨਗਰ ਕੋਸ਼ਲ ਵਲੋਂ ਪਵਿੱਤਰ ਬਾਵਨ ਦੁਆਦਸੀ ਮੌਕੇ ਤਿਓਹਾਰ ਦੇ ਸਬੰਧ ਵਿੱਚ ਲੱਗੇ ਹਿੰਦੂ ਦੇਵੀ ਦੇਵਤਿਆਂ ਦੇ ਤਸਵੀਰਾਂ ਵਾਲੇ ਹੋਰਡਿੰਗ ਨੂੰ ਉਤਾਰ ਕੇ ਕੂੜੇ ਵਾਲੀ ਟਰਾਲੀ ਵਿੱਚ ਸੁੱਟਣ ਦੇ ਵਿਰੁੱਧ ਇਕ ਹੰਗਾਮੀ ਮੀਟਿੰਗ ਸੱਦੀ ਗਈ। ਇਹ ਮੀਟਿੰਗ ਮਾਤਾ ਰਾਣੀ ਮੰਦਿਰ ਭੀਖੀ ਮੋੜ ਤੇ ਹੋਈ। ਨਾਭਾ ਨਾਲ ਸੰਬਧਿਤ ਲਗਭਗ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਹਿੱਸਾ ਲਿਆ। ਨਾਭਾ ਉਤਸਵ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਮੰਗਲਾ ਦੇ ਸੱਦੇ ਤੇ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਿਤ ਕੀਤਾ। ਮੀਟਿੰਗ ਦੇ ਵਿਚ ਸਰਬਸੰਮਤੀ ਨਾਲ ਵਿਚ ਕਰਨ ਤੋਂ ਬਾਅਦ 16 ਸਤੰਬਰ ਨੂੰ ਨਾਭਾ ਦੇ ਬਜ਼ਾਰ ਸਵੇਰੇ 08 ਵਜੇ ਤੋਂ ਲੈਕੇ ਦੁਪਹਿਰ 12 ਵਜੇ ਤਕ ਬੰਦ ਕਰਨ ਦਾ ਐਲਾਨ ਕੀਤਾ ਗਿਆ। ਨਾਲ ਹੀ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਨਗਰ ਕੋਸ਼ਲ ਦੀ ਪ੍ਰਧਾਨ ਅਤੇ ਕਥਿਤ ਦੋਸ਼ੀ ਉਸਦੇ ਪਤੀ ਮੁਨੀਸ਼ ਚਾਵਲਾ ਦੇ ਖਿਲਾਫ ਪ੍ਰਸ਼ਾਸ਼ਨ ਨੂੰ ਇਕ ਦਰਖਾਸਤ ਦਿੱਤੀ ਜਾਵੇਗੀ। ਨਾਲ ਹੀ ਨਗਰ ਕੋਸ਼ਲ ਦੀ ਪ੍ਰਧਾਨ ਸੁਜਾਤਾ ਚਾਵਲਾ ਨੂੰ ਪ੍ਰਧਾਨਗੀ ਤੋਂ ਵੱਖ ਕਰਨ ਲਈ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾਵੇਗੀ ।
ਜਿਕਰਯੋਗ ਹੈ ਕਥਿਤ ਦੋਸ਼ੀ ਮੁਨੀਸ਼ ਚਾਵਲਾ ਨਾ ਕੋਈ ਲੋਕ ਨੁਮਾਇੰਦਾ ਹੈ ਅਤੇ ਨੇ ਹੀ ਨਗਰ ਕੋਸ਼ਲ ਦਾ ਮੁਲਾਜ਼ਮ ਫਿਰ ਵੀ ਨਗਰ ਕੋਸ਼ਲ ਦੇ ਸਾਰੇ ਜਾਇਜ ਅਤੇ ਉਸ ਵਲੋਂ ਕੀਤੇ ਜਾਂਦੇ ਨਜਾਇਜ ਕੰਮ ਕੀਤੇ ਜਾ ਰਹੇ ਹਨ। ਰਾਜਨੀਤਿਕ ਸ਼ਹਿ ਤੇ ਮੁਨੀਸ਼ ਚਾਵਲਾ ਨਾਭਾ ਨਗਰ ਕੌਸਲ ਦਾ ਤਾਨਾਸ਼ਾਹ ਬਣਿਆ ਹੋਇਆ ਹੈ। ਆਮ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣਦਾ ਹੀ ਪਰ ਉਸਦੇ ਖਿਲਾਫ ਕਿਸੇ ਵੀ ਸ਼ਿਕਾਇਤ ਤੇ ਪ੍ਰਸ਼ਾਸ਼ਨ ਅਤੇ ਸਰਕਾਰ ਕਾਰਵਾਈ ਕਰਨ ਤੋਂ ਗ਼ੁਰੇਜ਼ ਕਰ ਰਹੇ ਹਨ। ਕਥਿਤ ਮੁਨੀਸ਼ ਚਾਵਲਾ ਉਰਫ ਪੰਕਜ ਪੱਪੂ ਦੇ ਹੁਕਮ ਨਾਲ ਮੁੱਖ ਧਾਰਮਿਕ ਪਵਿੱਤਰ। ਤਿਉਹਾਰ ਵੇਲੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ।ਇਥੇ ਇਹ ਵਰਨਣਯੋਗ ਹੈ ਜੇਕਰ ਇਹ ਸ਼ਰਾਰਤ ਕਿਸੇ ਹੋਰ ਧਰਮ ਦੇ ਵਿਅਕਤੀ ਵਲੋਂ ਕੀਤੀ ਜਾਂਦੀ ਤਾਂ ਇਹ ਮਸਲਾ ਬਹੁਤ ਵਿਕਰਾਲ ਅਤੇ ਗੰਭੀਰ ਹੋ ਸਕਦਾ ਸੀ। ਪਰ ਦੇਖਣਾ ਹੋਵੇਗਾ ਕਿ ਹੁਣ ਇਸ ਮਸਲੇ ਨੂੰ ਪ੍ਰਸ਼ਾਸ਼ਨ ,ਸਰਕਾਰ ਅਤੇ ਹਿੰਦੂ ਭਾਈਚਾਰਾ ਕਿਵੇਂ ਨਜਿੱਠਦਾ ਹੈ ਅਤੇ ਕਿ ਕਾਰਵਾਈ ਹੋਵੇਗੀ ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਅਤੇ ਪ੍ਰਸ਼ਾਸ਼ਨ ਦਾ ਕੋਈ ਅਧਿਕਾਰੀ ਇਸ ਮੀਟਿੰਗ ਵਿੱਚ ਨਹੀਂ ਪਹੁੰਚਿਆ।ਨਾ ਕੋਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਨਾਭਾ ਵਿੱਚ ਪ੍ਰਸ਼ਾਸ਼ਨ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈ। ਨਗਰ ਕੌਸ਼ਲ ਦੇ ਅਸਟੇਟ ਅਫ਼ਸਰ ਨੇ ਵੀ ਫੋਨ ਨਹੀਂ ਉਠਾਇਆ ਗਿਆ।
ਸ਼ਹਿਰ ਵਿਚ ਸ਼ਰਧਾਲੂਆਂ ਅਤੇ ਹਿੰਦੂ ਭਾਈਚਾਰੇ ਵਿੱਚ ਭਾਰੀ ਰੋਸ਼ ਹੈ। ਇਸ ਪਵਿੱਤਰ ਤਿਓਹਾਰ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਥਿਤ ਮੁਨੀਸ਼ ਚਾਵਲਾ ਨੇ ਸੋਸ਼ਿਲ ਮੀਡੀਆ ਤੇ ਵੀਡਿਓ ਜਾਰੀ ਕਰਦਿਆਂ ਸਾਰਾ ਦੋਸ਼ ਨਗਰ ਕੋਸ਼ਲ ਦੇ ਮੁਲਾਜ਼ਮਾਂ ਤੇ ਮੜਦਿਆਂ ਕਿਹਾ ਕਿ ਉਸ ਵਲੋਂ ਕਰਮਚਾਰੀਆਂ ਨੂੰ ਸਿਰਫ ਪੁਰਾਣੇ ਬੋਰਡ ਲਾਹੁਣ ਵਾਸਤੇ ਹੁਕਮ ਦਿੱਤੇ ਸਨ ਪਰ ਉਹ ਮੁਲਾਜ਼ਮ ਅਨਪੜ ਹੋਣ ਕਰਕੇ ਸਾਰੇ ਬੋਰਡ ਉਤਰ ਕੇ ਲੈ ਗਏ।ਇਥੇ ਸਵਾਲ ਉਠਦਾ ਹੈ ਕਿ ਜਦੋਂ ਉਸ ਕੋਲ ਕੋਈ ਅਧਿਕਾਰ ਨਹੀਂ ਉਹ ਕਿਵੇਂ ਹੁਕਮ ਦੇ ਸਕਦਾ ਹੈ। ਇਸ ਮੀਟਿੰਗ ਵਿਚ ਨਾਭਾ ਨਾਲ ਸੰਬੰਧਿਤ ਸਾਰੀਆਂ ਹਿੰਦੂ ਜਥੇਬੰਦੀਆਂ ਦੇ ਆਗੂ ਹਿੰਦੂ ਭਾਈਚਾਰੇ ਤੋਂ ਇਲਾਵਾ ਪ੍ਰਧਾਨ ਕ੍ਰਿਸ਼ਨ ਮੰਗਲਾ,ਸਰਪ੍ਰਸਤ ਕੇਵਲ ਕ੍ਰਿਸ਼ਨ ਕੋਮੀ ਮੁੱਖ ਸਲਾਹਕਾਰ ਹਰੀ ਕਿ੍ਰਸਨ ਸੇਠ,ਰਵਨੀਤ ਗੋਇਲ,ਜਗਦੀਸ਼ ਮੱਗੋ,ਵਿਨੋਦ ਕਾਲੜਾ,ਲਲਿਤ ਕੁਮਾਰ,ਨੀਤਿਨ ਜੈਨ,ਸੁਖਵਿੰਦਰ ਸਾਹੀ,ਸ਼ੰਭੂ ਨਾਥ ਵਿਰਦੀ,ਭਾਰਤ ਭੂਸ਼ਨ ਜੈਨ,ਪ੍ਰਮੋਦ ਜਿੰਦਲ,ਮੋਹਿਤ ਅਰੋੜਾ,ਪ੍ਰਵੀਨ ਮਿੱਤਲ ਗੋਗੀ,ਵਿਵੇਕ ਸਿੰਗਲਾ ਵਪਾਰ ਮੰਡਲ ਆਗੂ,ਸੰਜੈ ਮੱਘੋ,ਗੁਰਸੇਵਕ ਸਿੰਘ ਗੋਲੂ,ਪਰਮਿੰਦਰ ਗੁਪਤਾ,ਅਸ਼ੋਕ ਜਿੰਦਲ,ਕਿ੍ਰਸਨ ਕੁਮਾਰ,ਰਾਮ ਕੋਹਲੀ,ਅਸ਼ਵਨੀ ਚੋਪੜਾ,ਤੇ ਸਾਬਕਾ ਅਤੇ ਮੌਜੂਦਾ ਕੌਂਸਲਰ ਵਪਾਰ ਮੰਡਲ ਦੇ ਨੁਮਾਇੰਦੇ ਰਾਜਨੀਤੀ ਨਾਲ ਜੁੜੇ ਆਗੂ ਅਤੇ ਨੁਮਾਇੰਦੇ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top