ਨਾਗਪੁਰ ਵਿਖੇ ਫੋਰੈਕਸ ਧੋਖਾਧੜੀ ਮਾਮਲੇ ਵਿਚ ਹੋਇਆ ਮਾਮਲਾ ਦਰਜ
ਮੁੰਬਈ : ਮਹਾਰਾਸ਼ਟਰਾ ਦੇ ਨਾਗਪੁਰ ਵਿਖੇ ਇਕ ਫੋਰੈਕਸ ਕਾਰੋਬਾਰ ਰਾਹੀਂ ਧੋਖਾਧੜੀ ਕੀਤੇ ਜਾਣ ਤੇ ਨਾਗਪੁਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਕਿ ਜਲੰਧਰ ਦੇ ਲੋਕਾਂ ਨੇ ਸਾਲ 2023 `ਚ ਫੋਰੈਕਸ ਟਰੇਡਿੰਗ ਕੰਪਨੀ `ਚ ਪੈਸੇ ਲਗਾਉਣੇ ਸ਼ੁਰੂ ਕੀਤੇ ਸਨ । ਇਸ ਦੌਰਾਨ ਉਨ੍ਹਾਂ ਤੋਂ ਇਸ ਕੰਪਨੀ ਵਿੱਚ 20 ਲੱਖ ਰੁਪਏ ਲਗਵਾਏ ਗਏ ਸਨ। ਇਸ ਤੋਂ ਬਾਅਦ ਉਸ ਨੂੰ ਮੁਨਾਫ਼ਾ ਹੋਣ ਲੱਗਿਆ, ਜਿਸ ਤੇ ਉਸ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਜੇ ਉਹ 3 ਲੋਕਾਂ ਨੂੰ ਜੋੜਦਾ ਹੈ ਤਾਂ 6 ਫ਼ੀਸਦੀ ਖ਼ਰਚੇ ਮੁਆਫ਼ ਕਰ ਦਿੱਤੇ ਜਾਣਗੇ, ਇਸ ਕਾਰਨ ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਪੈਸੇ ਵੀ ਕੰਪਨੀ ਵਿੱਚ ਨਿਵੇਸ਼ ਕੀਤੇ ਪਰ ਕੁਝ ਸਮੇਂ ਬਾਅਦ ਉਸ ਨੂੰ ਰਿਟਰਨ ਮਿਲਣਾ ਬੰਦ ਹੋ ਗਿਆ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੰਪਨੀ ਅਤੇ ਸਰਕਾਰ ਵਿਚਾਲੇ ਕੁਝ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਤੋਂ ਬਾਅਦ ਸਾਰਿਆਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ ਪਰ ਨਾਗਪੁਰ `ਚ ਮਾਮਲਾ ਦਰਜ ਹੋਣ ਤੋਂ ਬਾਅਦ ਸਭ ਨੂੰ ਪਤਾ ਲੱਗ ਗਿਆ ਕਿ ਇਹ ਧੋਖਾਧੜੀ ਸੀ ।