ਨਹੀ ਰਹੇ : ਹਿੰਦੀ ਫਿਲਮਾਂ ਦੇ ਮਸ਼ਹੂਰ ਕਾਮੇਡੀਅਨ ਅਦਾਕਾਰ ਜੂਨੀਅਰ ਮਹਿਮੂਦ
ਮੁੰਬਈ : ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਜੂਨੀਅਰ ਮਹਿਮੂਦ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਹਾਲ ਹੀ ‘ਚ ਜੌਨੀ ਲੀਵਰ, ਸਚਿਨ ਪਿਲਗਾਂਵਕਰ ਅਤੇ ਜਤਿੰਦਰ ਉਸ ਨੂੰ ਮਿਲਣ ਪਹੁੰਚੇ ਸਨ। 67 ਸਾਲ ਦੀ ਉਮਰ ਵਿੱਚ ਜੂਨੀਅਰ ਮਹਿਮੂਦ ਉਰਫ਼ ਨਈਮ ਸਈਦ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਉਹ ਕੈਂਸਰ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ ਸਨ।
ਜੂਨੀਅਰ ਮਹਿਮੂਦ ਦੇ ਦੋਸਤ ਸਲਾਮ ਕਾਜ਼ੀ ਨੇ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਿਮੂਦ ਫੇਫੜਿਆਂ ਅਤੇ ਜਿਗਰ ਦੇ ਕੈਂਸਰ ਤੋਂ ਪੀੜਤ ਸਨ। ਹਾਲ ਹੀ ‘ਚ ਉਨ੍ਹਾਂ ਦੀ ਅੰਤੜੀ ‘ਚ ਟਿਊਮਰ ਦੀ ਸ਼ਿਕਾਇਤ ਵੀ ਹੋਈ ਸੀ। ਉਹ ਚੌਥੀ ਸਟੇਜ ਦੇ ਕੈਂਸਰ ਨਾਲ ਲੜ ਰਹੇ ਸਨ। ਪਰ ਬੀਤੀ ਰਾਤ ਅਦਾਕਾਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।