ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਵੱਲੋਂ ‘500 ਕਰੋੜ ਰੁਪਏ’ ਵਾਲੇ ਬਿਆਨ ਦੇ ਮਾਮਲੇ ’ਚ ਮੁਅੱਤਲੀ ਤੋਂ ਬਾਅਦ, ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ ਦਿਤਾ ਹੈ ।ਨਵਜੋਤ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਕਿਹਾ, “ਰਾਜਾ ਵੜਿੰਗ, ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਪੰਜਾਬ ਨੂੰ ਤੁਹਾਡੇ ਤੋਂ ਬਚਾਉਣ ਦਾ ਬਲ ਮਿਲਿਆ ਹੈ।
ਤੁਸੀਂ ਪੰਜਾਬ ਕਾਂਗਰਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਅਤੇ ਆਪਣੇ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੱਖ ਮੰਤਰੀ ਦੇ ਇਸ਼ਾਰਿਆਂ ’ਤੇ ਚੱਲ ਰਹੇ ਹੋ।”
ਇੱਕ ਹੋਰ ਪੋਸਟ ਵਿੱਚ ਉਨ੍ਹਾਂ ਨੇ ਵੜਿੰਗ ਦੇ ਵਿਰੁੱਧ ਕਈ ਗੰਭੀਰ ਦੋਸ਼ ਲਗਾਏ। ਕੌਰ ਨੇ ਲਿਖਿਆ, “SC/ST ਐਕਟ ਦੀ ਗ੍ਰਿਫ਼ਤਾਰੀ, ਬੱਸ ਬਾਡੀ ਮਾਮਲਾ ਅਤੇ 2500 ਏਕੜ ਜ਼ਮੀਨ ਹੜੱਪਣ ਦਾ ਮਾਮਲਾ — ਇਹ ਸਾਰੇ ਮੈਂ PMO, ਪੰਜਾਬ ਦੇ ਰਾਜਪਾਲ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੱਕ ਭੇਜੇ ਹਨ। ਹੁਣ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ।