ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਕੰਮ ’ਤੇ ਲੱਗੀ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਕੰਮ ’ਤੇ ਲੱਗੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਨਵੀਂ ਸਰਕਾਰ ਤਬਦੀਲੀ ਤੇ ਲਗਾਤਾਰਤਾ ਦਾ ਸੰਕੇਤ ਦਿੰਦਿਆਂ ਅੱਜ ਕੰਮ ’ਤੇ ਲੱਗ ਗਈ ਹੈ। ਸੋਮਵਾਰ ਨੂੰ ਜਿਨ੍ਹਾਂ ਕੈਬਨਿਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਮੰਤਰਾਲੇ ਵੰਡੇ ਗਏ ਸਨ, ਨੇ ਅੱਜ ਆਪੋ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ। ਸ੍ਰੀ ਮੋਦੀ ਤੇ ਉਨ੍ਹਾਂ ਦੀ ਕੇਂਦਰੀ ਕੈਬਨਿਟ ਦੇ 71 ਮੰਤਰੀਆਂ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਦੇ ਅਹਾਤੇ ਵਿਚ ਰੱਖੇ ਵਿਸ਼ਾਲ ਸਮਾਗਮ ਦੌਰਾਨ ਅਹੁਦੇ ਦਾ ਹਲਫ਼ ਲਿਆ ਸੀ। ਸੱਤਾ ਦੇ ਤਬਾਦਲੇ ਦੌਰਾਨ ਐੱਨ ਡੀ ਏ ਦੀ ਮੁੱਖ ਭਾਈਵਾਲ ਭਾਜਪਾ ਨੇ ਚਾਰ ਅਹਿਮ ਮੰਤਰਾਲੇ- ਅਮਿਤ ਸ਼ਾਹ ਨੂੰ ਗ੍ਰਹਿ, ਐੱਸ.ਜੈਸ਼ੰਕਰ ਨੂੰ ਵਿਦੇਸ਼ ਮਾਮਲੇ, ਨਿਰਮਲਾ ਸੀਤਾਰਮਨ ਨੂੰ ਵਿੱਤ ਤੇ ਰਾਜਨਾਥ ਸਿੰਘ ਨੂੰ ਰੱਖਿਆ ਵਿਭਾਗ- ਆਪਣੇ ਕੋਲ ਹੀ ਰੱਖੇ ਹਨ।

Leave a Comment

Your email address will not be published. Required fields are marked *

Scroll to Top