ਪਟਿਆਲਾ 2 ਸਤੰਬਰ – ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਅਤੇ ਮੈਡੀਕਲ ਸੁਪਰਡੈਂਟ ਐਮਕੇਐਚ ਡਾ.ਐਸਜੇ ਸਿੰਘ ਦੀ ਅਗਵਾਈ ਹੇਠ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਟ੍ਰੇਨਿੰਗ ਅਤੇ ਕੁਇਜ਼ ਸੈਸ਼ਨ ਕਰਵਾਇਆ ਗਿਆ।
ਇਸ ਮੌਕੇ ਭਾਰਤ ਸਰਕਾਰ ਦੇ ਆਫਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ ਦੇ ਚੀਫ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਜੀ ਵੱਲੋਂ ਟ੍ਰੇਫਿਕ, ਡਿਜਾਸਟਰ ਮੈਨੇਜਮੈਂਟ, ਫਾਈਰ ਸੇਫਟੀ, ਫਸਟ ਏਡ, ਸੀ.ਪੀ.ਆਰ ਅਤੇ ਸਾਈਬਰ ਕ੍ਰਾਈਮ ਵਿਸ਼ੇ ਤੇ ਕੁਇਜ਼ ਸੈਸ਼ਨ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਲੋੜ ਤੋਂ ਵੱਧ ਧੂੰਏ ਅਤੇ ਜਹਰੀਲੀਆਂ ਗੈਸਾਂ ਨਾਲ ਦਮ ਘੁੱਟਣਾ ,ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ ਹੋਣਾ, ਦਿਮਾਗ ਨੂੰ ਆਕਸੀਜਨ ਦੀ ਕਮੀ ,ਸਰੀਰ ਵਿੱਚ ਗੁਲੂਕੋਜ਼ ਦੀ ਕਮੀ ਨਾਲ ਕੁਝ ਕੁ ਮਿੰਟਾਂ ਵਿੱਚ ਮੌਤ ਹੋ ਜਾਣ ਦਾ ਖਤਰਾ ਹੁੰਦਾ ਹੈ , ਮੌਤਾਂ ਹੋਣ ਤੋਂ ਰੋਕਣ ਲਈ ਟ੍ਰੇਨਿੰਗ ਅਤੇ ਇਸ ਸਬੰਧੀ ਮੌਕ ਡਰਿਲਾਂ ਵੀ ਕਰਵਾਈਆਂ।
ਉਹਨਾਂ ਚਾਦਰਾਂ, ਚੁੰਨੀਆਂ, ਰੱਸੀਆਂ ,ਪੌੜੀਆਂ ਨਾਲ ਸਟਰੇਚਰ ਤਿਆਰ ਕਰਨੀ, ਵੈਂਟੀਲੇਟਰ ਤੇ ਸੇਫ ਤਰੀਕੇ ਨਾਲ ਸਾਂਹ ਦਿਵਾਉਣ ਬਾਰੇ ਦੱਸਿਆ। ਇਸ ਦੇ ਨਾਲ ਹੀ ਪੁਲਿਸ ਐਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਬੁਲਾਉਣ ਲਈ ਟੈਲੀਫੋਨ ਨੰਬਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਫਸਟ ਏਡ ਬਾਰੇ ਵੀ ਜਾਣਕਾਰੀ ਦਿੱਤੀ । ਪੁਲਿਸ ਇੰਸਪੈਕਟਰ ਟ੍ਰੈਫਿਕ ਐਜੁਕੇਸ਼ਨ ਸੈਲ ਸ੍ਰੀ ਰਾਮ ਸ਼ਰਨ ਨੇ ਵਿਦਿਆਰਥੀਆਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਵੀ ਦਿੱਤੀ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ,ਆਸ਼ੀਸ਼ ਸ਼ਰਮਾ ਮੇਨੇਜਰ ਮਾਰੁਤੀ ਸੁਜੁਕੀ ਡਰਾਈਵਿੰਗ ਸਕੂਲ, ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਕੁਲਵੀਰ ਕੌਰ, ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ, ਨਰਸਿੰਗ ਟਿਊਟਰ ਸ਼੍ਰੀਮਤੀ ਰਜਨੀ ਬਾਲਾ, ਸ਼੍ਰੀਮਤੀ ਹੋਮੀਪਾਲ ਅਤੇ ਸਾਰਾ ਨਰਸਿੰਗ ਸਟਾਫ ਹਾਜ਼ਰ ਸੀ।