ਨਗਰ ਨਿਗਮ ਨੇ ਵਿਸ਼ਵ ਟਾਇਲਟ ਦਿਵਸ ਮਨਾਇਆ

ਨਗਰ ਨਿਗਮ ਨੇ ਵਿਸ਼ਵ ਟਾਇਲਟ ਦਿਵਸ ਮਨਾਇਆ
ਪਟਿਆਲਾ, 19 ਨਵੰਬਰ : ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ ਅਤੇ ਪਟਿਆਲਾ ਨਗਰ ਨਿਗਮ ਵੱਲੋਂ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਵਰਲਡ ਟੌਇਲਟ ਡੇ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ ਇਕੱਠੇ ਹੋਏ ਸਫਾਈ ਕਰਮਚਾਰੀਆਂ ਨਾਲ ਵਰਲਡ ਟੌਇਲਟ ਡੇ ਦੇ ਮਹੱਤਵ ਅਤੇ ਵਿਸ਼ਵ ਪੱਧਰ ‘ਤੇ ਸਿਹਤ ਸੁਧਾਰਨ ਲਈ ਸਫਾਈ ਦੇ ਮਹੱਤਵ ਬਾਰੇ ਵਿਚਾਰ-ਚਰਚਾ ਕੀਤੀ ਗਈ । ਇਸ ਮੌਕੇ ਮੁੱਖ ਮਹਿਮਾਨ ਨਗਰ ਨਿਗਮ ਪਟਿਆਲਾ ਦੇ ਹੈਲਥ ਅਫਸਰ ਡਾ. ਨਵਿੰਦਰ ਸਿੰਘ ਨੇ ਸਫਾਈ ਕਰਮਚਾਰੀਆਂ ਨੂੰ ਆਪਣੀ ਸਿਹਤ ਬਿਹਤਰ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਫਾਈ ਦੌਰਾਨ ਸੁਰੱਖਿਆ ਉਪਕਰਣ ਵਰਤਣ ਦੀ ਸਲਾਹ ਦਿੱਤੀ । ਇਸ ਦੌਰਾਨ ਕਰਮਚਾਰੀਆਂ ਨੂੰ ਸੁਰੱਖਿਆ ਦੇ ਮਾਪਦੰਡਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ । ਭਵਿੱਖ ਵਿੱਚ ਪਟਿਆਲਾ ਨਗਰ ਨਿਗਮ ਦੇ ਸਾਰੇ ਸਫਾਈ ਕਰਮਚਾਰੀਆਂ ਨੂੰ ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ ਦੇ ਸਹਿਯੋਗ ਨਾਲ ਟਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ । ਇਸ ਟਰੇਨਿੰਗ ਵਿੱਚ ਸਫਾਈ, ਸਿਹਤ ਸੁਰੱਖਿਆ, ਕੂੜਾ ਪ੍ਰਬੰਧਨ, ਸਮਾਜਿਕ ਭਲਾਈ ਯੋਜਨਾਵਾਂ, ਵੈਕਤੀਗਤ ਵਿਕਾਸ, ਹਾਊਸਕੀਪਿੰਗ ਅਤੇ ਸੌਫਟ ਸਕਿਲਜ਼ ਸਿਖਾਈਆਂ ਜਾਣਗੀਆਂ । ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ 2021 ਤੋਂ ਸਫਾਈ ਕਰਮਚਾਰੀਆਂ ਦੀ ਤ ਟਰੇਨਿੰਗ ਅਤੇ ਵਿਕਾਸ ਲਈ ਕੰਮ ਕਰ ਰਿਹਾ ਹੈ । ਅੱਜ ਤੱਕ ਪੰਜਾਬ ਵਿੱਚ 5000 ਤੋਂ ਵੱਧ ਸਫਾਈ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਗਈ ਹੈ, ਜਦਕਿ ਇਸ ਸਾਲ 2,500 ਹੋਰ ਕਰਮਚਾਰੀਆਂ ਨੂੰ ਜੋੜਨ ਦਾ ਟੀਚਾ ਹਾਸਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਸਫਾਈ ਵਿੱਚ ਸੁਧਾਰ ਲਈ ਸਕੂਲ ਸੈਨਿਟੇਸ਼ਨ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਮਹੀਨੇ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਟੌਇਲਟ ਅਤੇ ਵਾਸ਼ਬੇਸਿਨ ਦੀ ਸਫਾਈ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਰਾਹੀਂ ਹਜ਼ਾਰਾਂ ਬੱਚਿਆਂ ਨੂੰ ਸਫਾਈ ਦੇ ਸਬਕ ਵੀ ਸਿਖਾਏ ਜਾ ਰਹੇ ਹਨ । ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ ਦੇ ਸਟੇਟ ਕੋਆਰਡੀਨੇਟਰ ਜਸਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ 19 ਨਵੰਬਰ ਨੂੰ ਵਿਸ਼ਵ ਟੌਇਲਟ ਡੇ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਸਫਾਈ ਅਤੇ ਟੌਇਲਟ ਦੇ ਮਹੱਤਵ ‘ਤੇ ਵਿਚਾਰ ਕਰਨ ਦੇ ਨਾਲ ਨਾਲ ਸਮਾਜਿਕ ਪ੍ਰੋਗਰਾਮਾਂ ਨੂੰ ਵੀ ਮਨਾਇਆ ਜਾਦਾ ਹੈ। ਅੱਜ ਸਫਾਈ ਕਰਮਚਾਰੀਆਂ ਦੇ ਸਨਮਾਨ ਵਿੱਚ ਇਸ ਦਿਨ ਨੂੰ ਖੁਸ਼ੀ ਦੇ ਰੂਪ ਵਿੱਚ ਮਨਾਇਆ ਗਿਆ । ਵਰਲਡ ਟੌਇਲਟ ਡੇ ਦੇ ਮੌਕੇ ‘ਤੇ ਨਗਰ ਨਿਗਮ ਦੇ ਅਮਨਦੀਪ ਸਿੰਘ ਸੇਖੋਂ, ਰਿਸ਼ਭ ਗੁਪਤਾ, ਜਗਤਾਰ ਸਿੰਘ, ਜਵਾਲਾ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ, ਰਾਸ਼ਿਦ ਅਨਸਾਰੀ ਅਤੇ ਬੱਬੂ ਰਾਮ ਸਮੇਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਸਫਾਈ ਕਰਮਚਾਰੀ ਵੀ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top