ਦਿੱਲੀ, 11 ਅਕਤੂਬਰ : ਝਾਰਖੰਡ ਵਿਖੇ ਨਕਸਲੀਆਂ ਵਲੋ ਕੀਤੇ ਧਮਾਕੇ ਵਿਚ ਇਕ ਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਧਮਾਕੇ ਵਿੱਚ ਇਹ ਹਾਦਸਾ ਹੋਇਆ। ਘਟਨਾ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਬਾਬੂਡੇਰਾ-ਸਮਤਾ ਧੁਰੀ ਖੇਤਰ ਵਿੱਚ ਵਾਪਰੀ।
ਸ਼ੁੱਕਰਵਾਰ ਨੂੰ ਅਰਧ ਸੈਨਿਕ ਬਲਾਂ ਨੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਨਕਸਲੀਆਂ ਨੇ ਆਈਈਡੀ ਨਾਲ ਧਮਾਕਾ ਕੀਤਾ।
ਮਹਿਲਕ ਹਸਪਤਾਲ ਵਿਖੇ ਜ਼ਖਮੀ ਹੈੱਡ ਕਾਂਸਟੇਬਲ ਮਹਿੰਦਰ ਲਸਕਰ (45) ਦੀ ਮੌਤ ਹੋ ਗਈ। ਉਹ ਅਸਾਮ ਦਾ ਰਹਿਣ ਵਾਲਾ ਸੀ ਅਤੇ CRPF ਦੀ 60ਵੀਂ ਬਟਾਲੀਅਨ ਨਾਲ ਸਬੰਧਤ ਸੀ, ਜਿਸ ਲਈ ਜਾਂਚ ਅਭਿਆਨ ਜਾਰੀ ਹੈ।